ਪਠਾਨਕੋਟ (ਧਰਮਿੰਦਰ)- ਰਾਵੀ ਦਰਿਆ ਦੇ ਪਾਣੀ ਨੇ ਪਠਾਨਕੋਟ ਜ਼ਿਲ੍ਹੇ ਦੀ ਭੋਆ ਵਿਧਾਨ ਸਭਾ ਹਲਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਖੇਤਰ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਜਿਸ ਕਾਰਨ ਲੋਕਾਂ ਦੇ ਖੇਤ, ਘਰ ਅਤੇ ਸਾਰਾ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬੇਸ਼ੱਕ ਹੁਣ ਪਾਣੀ ਘੱਟ ਹੋ ਗਿਆ ਹੈ, ਪਰ ਪਿੱਛੇ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਹੈ।
ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ
ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਸ਼ ਵਿੱਚ ਵੀ ਬਰਬਾਦੀ ਦੇ ਅਜਿਹੇ ਨਜ਼ਾਰੇ ਦੇਖਣ ਨੂੰ ਮਿਲੇ। ਜਦੋਂ ਪਾਣੀ ਘੱਟ ਹੋਇਆ ਤਾਂ ਇੱਕ ਪਰਿਵਾਰ ਆਪਣੇ ਘਰ ਵਾਪਸ ਆਇਆ, ਪਰ ਉਨ੍ਹਾਂ ਨੂੰ ਘਰ ਦਾ ਨਾਮੋ-ਨਿਸ਼ਾਨ ਤੱਕ ਨਾ ਮਿਲਿਆ। ਬੱਚੇ, ਬਜ਼ੁਰਗ ਅਤੇ ਜਵਾਨ ਹੱਥਾਂ ਨਾਲ ਰੇਤ ਖੋਦ ਕੇ ਘਰ ਦੇ ਨਿਸ਼ਾਨ ਤੇ ਆਪਣਾ ਬਚਿਆ-ਖੁਚਿਆ ਸਾਮਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਰਾਵੀ ਦਰਿਆ ਦੇ ਕੰਢੇ ਖੇਤਾਂ 'ਚ ਲੱਗੇ ਝੋਨੇ ਦੀ ਫਸਲ ’ਤੇ ਵੀ ਦਰਿਆ ਦਾ ਮਲਬਾ ਅਤੇ ਰੇਤ ਚੜ੍ਹ ਗਈ ਹੈ। ਇਹ ਪਿੰਡ ਸਿੱਧਾ ਦਰਿਆ ਨਾਲ ਲੱਗਦਾ ਹੈ ਅਤੇ ਪਾਣੀ ਦੀ ਮਾਰ ਨਾਲ ਬੁਰੀ ਤਰ੍ਹਾਂ ਤਬਾਹ ਹੋਇਆ ਹੈ। ਕਈ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਡਿੱਗ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ
ਇਸ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਪਿੰਡ ਵਿੱਚ ਖੇਤੀ ਕਰ ਰਹੇ ਸਨ, ਪਰ ਇਸ ਹੜ੍ਹ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਉਨ੍ਹਾਂ ਦਾ ਸਾਰਾ ਘਰ ਹੀ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ। ਇੱਥੋਂ ਤੱਕ ਕਿ ਘਰ ਦਾ ਮਲਬਾ ਵੀ ਉਨ੍ਹਾਂ ਨੂੰ ਨਾ ਮਿਲਿਆ। ਉਨ੍ਹਾਂ ਨੇ ਕੇਵਲ ਆਪਣੀਆਂ ਜਾਨਾਂ ਹੀ ਬਚਾਈਆਂ।
ਇਹ ਵੀ ਪੜ੍ਹੋ- ਜਮਾ ਲਾਹ'ਤੀ ਸ਼ਰਮ, ਹੜ੍ਹ ਪੀੜਤਾਂ ਲਈ ਆ ਰਹੇ ਟਰੱਕ ਨੂੰ ਰਸਤੇ 'ਚ ਹੀ ਲੁੱਟ ਲਿਆ
ਕਈ ਹੋਰ ਪਰਿਵਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹ ਸਾਰੇ ਅਜੇ ਵੀ ਧੁੰਸੀ ’ਤੇ ਤਿਰਪਾਲ ਲਗਾ ਕੇ ਆਪਣਾ ਸਮਾਂ ਬਿਤਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਮੁੜ ਤੋਂ ਨਵੇਂ ਸਿਰੇ ਨਾਲ ਸ਼ੁਰੂ ਕਰਨੀ ਪਏਗੀ। ਪੀੜਤਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ FREE, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY