ਜਲੰਧਰ (ਵਰੁਣ)–ਸਭ ਤੋਂ ਸੇਫ਼ ਮੰਨੇ ਜਾਂਦੇ ਅਤੇ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਹੱਬ ਪੁਲਸ ਲਾਈਨਜ਼ ਵਿਚੋਂ ਹੀ ਚੋਰਾਂ ਨੇ ਮੋਟਰਸਾਈਕਲ ਚੋਰੀ ਕਰ ਲਿਆ। 29 ਅਕਤੂਬਰ ਨੂੰ ਅਣਪਛਾਤੇ ਚੋਰਾਂ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਤੋਂ ਹੁਣ ਪੁਲਸ ਲਾਈਨਜ਼ ਵੀ ਸੇਫ਼ ਨਹੀਂ ਹੈ।
ਸਚਿਨ ਪੁੱਤਰ ਇੰਦਰਜੀਤ ਵਾਸੀ ਰਣਜੀਤ ਨਗਰ ਮੂਲ ਵਾਸੀ ਗੋਹਾਨਾ ਹਰਿਆਣਾ ਨੇ ਦੱਸਿਆ ਕਿ ਉਹ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਹੈ। ਕੰਪਨੀ ਨੇ ਉਸ ਦੀ ਡਿਊਟੀ ਸਿਵਲ ਲਾਈਨਜ਼ ਵਿਚ ਸਥਿਤ ਸੀ. ਸੀ. ਟੀ. ਵੀ. ਕੈਮਰਿਆਂ ਦੇ ਕੰਟਰੋਲ ਰੂਮ ਵਿਚ ਲਗਾਈ ਹੋਈ ਸੀ। 23 ਅਕਤੂਬਰ ਨੂੰ ਉਹ ਡਿਊਟੀ ’ਤੇ ਆਇਆ ਅਤੇ ਆਪਣਾ ਮੋਟਰਸਾਈਕਲ ਕੰਟਰੋਲ ਰੂਮ ਦੇ ਨੇੜੇ ਕੰਟੀਨ ਦੇ ਬਾਹਰ ਖੜ੍ਹਾ ਕਰ ਗਿਆ।
ਇਹ ਵੀ ਪੜ੍ਹੋ- MP ਗੁਰਜੀਤ ਔਜਲਾ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦੇ ਦਿੱਤਾ ਖ਼ਾਸ ਸੁਨੇਹਾ (ਵੀਡੀਓ)
ਦੁਪਹਿਰ ਲਗਭਗ ਡੇਢ ਵਜੇ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਨਹੀਂ ਸੀ। ਉਸ ਨੇ ਆਸ-ਪਾਸ ਵੇਖਿਆ ਪਰ ਉਸ ਨੂੰ ਮੋਟਰਸਾਈਕਲ ਨਹੀਂ ਮਿਲਿਆ। ਉਸ ਨੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੰਮ ਕਰਦੇ ਸਮੇਂ ਡਰਾਈਵਰ ਨਾਲ ਵਾਪਰਿਆ ਭਾਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ੀਆਂ ਤੇ ਖੇੜਿਆਂ ਨਾਲ ਮਨਾਇਆ ਜਾ ਰਿਹਾ ਹੈ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ
NEXT STORY