ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਰਮਾਤਮਾ ਸਾਰਿਆਂ ਦੇ ਘਰਾਂ ਵਿਚ ਇੰਝ ਰੁਸ਼ਨਾਈ ਲੈ ਕੇ ਆਵੇ ਜਿਵੇਂ ਦੀਵਾ-ਦੀਵਾ ਬਾਲੀ ਦੀਵਾਲੀ ਬਣ ਜਾਂਦੀ ਹੈ ਛੋਟੀ-ਛੋਟੀ ਖ਼ੁਸ਼ੀ ਖ਼ੁਸ਼ਹਾਲੀ ਬਣ ਜਾਂਦੀ। ਉਨ੍ਹਾ ਕਿਹਾ ਕਿ ਦੀਵੇ ਦੀ ਰੁਸ਼ਨਾਈ ਵਾਂਗੂ ਰੌਸ਼ਨੀ ਸਾਰਿਆਂ ਦੀ ਜ਼ਿੰਦਗੀ ਵਿਚ ਹੋਵੇ।
ਇਹ ਵੀ ਪੜ੍ਹੋ- ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੰਮ ਕਰਦੇ ਸਮੇਂ ਡਰਾਈਵਰ ਨਾਲ ਵਾਪਰਿਆ ਭਾਣਾ
ਅੱਜ ਸਾਡੇ ਵੀ ਇਥੇ ਅਮੀਰਜ਼ਾਦੇ ਆਏ ਸਨ ਅਤੇ ਉਨ੍ਹਾਂ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਕਲਚਰ ਦਰਸਾਇਆ। ਮੈਂ ਦਿਵਾਲੀ ਦੇ ਮੌਕੇ 'ਤੇ ਸਾਰਿਆਂ ਨੂੰ ਜ਼ਰੂਰ ਕਹੂੰਗਾ ਕਿ ਵੇਖੋ ਸਾਡੀਆਂ ਜਿੰਮੇਵਾਰੀਆਂ ਬਣਦੀਆਂ ਹਨ ਕਿ ਦੀਵਾਲੀ ਮੌਕੇ ਅਸੀਂ ਬੱਚਿਆਂ ਨੂੰ ਵੀ ਜੇਕਰ ਪਟਾਕੇ ਲਿਆ ਕੇ ਦਿੰਦੇ ਹਾਂ ਜਾਂ ਕੋਈ ਤੁਸੀਂ ਆਤਿਸ਼ਬਾਜੀ ਕਰਦੇ ਹਾਂ ਤਾਂ ਉਸ ਦਾ ਅਸਰ ਸਾਡੇ 'ਤੇ ਵੀ ਪੈਂਦਾ ਹੈ। ਆਪਣੇ ਹੱਥਾਂ ਨਾਲ ਬੱਚਿਆਂ ਨੂੰ ਉਹ ਚੀਜ਼ਾਂ ਦੇ ਰਹੇ ਜਿਹੜੀਆਂ ਨਹੀਂ ਦੇਣੀਆ ਚਾਹੀਦੀਆਂ। ਇਥੇ ਹੀ ਸਾਡੇ ਬੱਚੇ ਵੀ ਉਥੇ ਹੀ ਸਾਹ ਲੈਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਕੋਸ਼ਿਸ਼ ਕਰੋ ਕਿ ਜਿਹੜੇ ਸਾਡੇ ਲਈ ਖ਼ਤਰਨਾਕ ਪਟਾਕੇ ਹਨ ਜਾਂ ਵੱਡੇ ਪਟਾਕੇ ਹਨ, ਉਹ ਨਾ ਚਲਾਏ ਜਾਣ ਅਤੇ ਇਕ ਨਵੀਂ ਦਿਸ਼ਾ ਬੱਚਿਆਂ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ- ਦੀਵਾਲੀ ਮੌਕੇ ਪੰਜਾਬ 'ਚ ਵੱਡਾ ਹਾਦਸਾ, ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਵਾਹਨਾਂ ਦੇ ਉੱਡੇ ਪਰਖੱਚੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਦਾ ਮੁਲਾਜ਼ਮ ਪੰਚਾਇਤੀ ਚੋਣ ਦੇ ਉਮੀਦਵਾਰ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ
NEXT STORY