ਆਦਮਪੁਰ (ਦਿਲਬਾਗੀ, ਚਾਂਦ, ਜਤਿੰਦਰ) : ਜਲੰਧਰ-ਹੁਸ਼ਿਆਰਪੁਰ ਰੋਡ ਸਥਿਤ ਅੱਡਾ ਕਠਾਰ ਨੇੜੇ ਹੋਏ ਦਰਦਨਾਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਿਸ ਨਾਲ ਉਨ੍ਹਾਂ ਦੇ ਪੂਰੇ ਪਰਿਵਾਰ 'ਚ ਸੋਗ ਪਸਰ ਗਿਆ ਹੈ। ਇਸ ਹਾਦਸੇ ਦੌਰਾਨ ਇਕ ਮੱਝ ਦੀ ਵੀ ਮੌਤ ਹੋ ਗਈ। ਦੁਰਘਟਨਾ ਦੀ ਜਾਣਕਾਰੀ ਦਿੰਦਿਆਂ ਬਿੱਲਾਦੀਨ ਪੁੱਤਰ ਹਸਨਦੀਨ ਵਾਸੀ ਕਾਨਗੋ ਨੰਗਲ ਨੇ ਦੱਸਿਆ ਕਿ ਉਹ ਆਪਣੇ ਮਾਮੇ ਬੀਰੂਦੀਨ ਦੀ ਲੜਕੀ ਜੂਨੀ ਤੇ ਲੜਕੇ ਯੂਕਬ ਅਲੀ ਉਰਫ਼ ਜੂਕਾ ਨਾਲ ਪਸ਼ੂ ਲੈ ਕੇ ਪਿੰਡ ਡਰੋਲੀ ਜਾ ਰਹੇ ਸਨ। ਉਹ ਜਦ ਅੱਡਾ ਕਠਾਰ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰੀ ਟਿੱਪਰ ਨੰ. ਪੀ.ਬੀ. 07 ਏ. ਐੱਲ. 9148 ਦੇ ਚਾਲਕ ਨੇ ਜੂਨੀ ਤੇ ਯੂਕਬ ਅਲੀ ਉਰਫ ਜੂਕਾ ’ਚ ਟਿੱਪਰ ਦੇ ਮਾਰਿਆ ਤੇ ਉਨ੍ਹਾਂ ਨੂੰ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ।
ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਇਸ ਤੋਂ ਬਾਅਦ ਉਸ ਨੇ ਟਿੱਪਰ ਪਸ਼ੂਆਂ ’ਤੇ ਚਾੜ੍ਹ ਦਿੱਤਾ, ਜਿਸ ਕਾਰਨ ਯੂਕਬ ਅਲੀ ਉਰਫ਼ ਜੂਕਾ (16) ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਜੂਨੀ (20) ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਗਏ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਟਿੱਪਰ ਚਾਲਕ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖਲਵਾਣਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਟਿੱਪਰ ਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਲੀਆਂ ਦਾ ਰੇਟ ਨਹੀਂ ਬਣਿਆ ਤਾਂ ਬੰਦੇ ਬੁਲਾ ਕੇ ਪਾੜ ਦਿੱਤਾ ਦੁਕਾਨਦਾਰ ਦਾ ਸਿਰ
NEXT STORY