ਰੂਪਨਗਰ (ਵਿਜੇ)- ਸਰਕਾਰੀ ਕਾਲਜ ਰੋਡ ਰੂਪਨਗਰ ’ਤੇ ਮੱਕੀ ਦੇ ਚਾਰੇ ਨਾਲ ਲੱਦੀ ਟਰਾਲੀ ਪਲਟ ਗਈ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਸਰਕਾਰੀ ਕਾਲਜ ਰੋਡ ’ਤੇ ਇਕ ਹਰੀ ਮੱਕੀ ਦੇ ਪੱਠਿਆਂ ਨਾਲ ਲੱਦੀ ਟਰਾਲੀ ਜੋ ਕਿ ਟਾਲ ’ਤੇ ਜਾ ਰਹੀ ਸੀ, ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਨੇੜੇ ਗਿਆਨੀ ਜੈਲ ਸਿੰਘ ਨਗਰ ਨੂੰ ਜਾਣ ਵਾਲੇ ਮੋੜ ’ਤੇ ਪਲਟ ਗਈ।
ਇਸ ਹਾਦਸੇ ਵਿਚ ਡਰਾਈਵਰ ਅਤੇ ਰੋਡ ਤੋਂ ਲੰਘਣ ਵਾਲੀ ਟ੍ਰੈਫਿਕ ਦਾ ਵਾਲ-ਵਾਲ ਬਚਾਅ ਹੋ ਗਿਆ ਕਿਉਂਕਿ ਕਾਲਜ ਰੋਡ ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਰੋਡ ਹੈ, ਜਿੱਥੇ ਹਰ ਸਮੇਂ ਟ੍ਰੈਫਿਕ ਰੁੱਝਿਆ ਰਹਿੰਦਾ ਹੈ। ਇਸ ਦੌਰਾਨ ਟ੍ਰੈਫਿਕ ਦੀ ਸਥਿਤੀ ਕਾਫ਼ੀ ਖ਼ਰਾਬ ਹੋਈ ਅਤੇ ਟਰਾਲੀ ਵੀ ਹਾਦਸਾਗ੍ਰਸਤ ਹੋ ਗਈ।
ਇਹ ਵੀ ਪੜ੍ਹੋ- ਮਨਜਿੰਦਰ ਸਿੰਘ ਸਿਰਸਾ ਸਮੇਤ ਪੰਜਾਬ ਦੇ ਇਨ੍ਹਾਂ ਵੱਡੇ ਲੀਡਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਨਜਿੰਦਰ ਸਿੰਘ ਸਿਰਸਾ ਸਮੇਤ ਪੰਜਾਬ ਦੇ ਇਨ੍ਹਾਂ ਵੱਡੇ ਲੀਡਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY