ਜਲੰਧਰ (ਮਨੋਜ)- ਜਲੰਧਰ ਨਗਰ ਨਿਗਮ ਦੀਆਂ ਚੋਣਾਂ ਸ਼ਨੀਵਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ। ਇਨ੍ਹਾਂ ਚੋਣਾਂ ਵਿਚ ਵੈਸਟ ਹਲਕੇ ਦੇ ਵਾਰਡ ਨੰਬਰ 58 ਤੋਂ ਪਹਿਲੀ ਵਾਰ ਕੌਂਸਲਰ ਦੀ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਮਨੀਸ਼ ਕਰਲੂਪਿਆ ਨੇ ਵੱਡੀ ਜਿੱਤ ਦਰਜ ਕਰਵਾਈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਮਨੀਸ਼ ਨੇ ਭਾਜਪਾ ਦੇ ਸੀਨੀਅਰ ਆਗੂ ਰਾਜਨ ਅੰਗੂਰਾਲ ਨੂੰ 58 ਵੋਟਾਂ ਨਾਲ ਹਰਾਇਆ ਹੈ। ਮਿਲੀ ਜਿੱਤ ਤੋਂ ਬਾਅਦ ਡਾ. ਮਨੀਸ਼ ਨੇ ਵਾਰਡ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ‘ਮੇਰਾ ਵਾਰਡ ਮੇਰਾ ਪਰਿਵਾਰ’ ਹੈ ਅਤੇ ਮੈਂ ਆਪਣੇ ਵਾਰਡ ਦੇ ਲੋਕਾਂ ਦੀ ਹਮੇਸ਼ਾ ਸੇਵਾ ਕਰਦਾ ਰਹਾਂਗਾ।
ਇਹ ਵੀ ਪੜ੍ਹੋ- ਡਿਊਟੀ ਦੌਰਾਨ ਪੰਜਾਬ ਹੋਮਗਾਰਡ ਨਾਲ ਵਾਪਰੀ ਅਣਹੋਣੀ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਾਣੋ ਕੌਣ ਹਨ ਡਾ. ਮਨੀਸ਼ ਕਰਲੂਪਿਆ
ਤੁਹਾਨੂੰ ਦੱਸ ਦਈਏ ਕਿ ਡਾ. ਮਨੀਸ਼ ਕਰਲੂਪਿਆ ਪੇਸ਼ੇ ਵਜੋਂ ਡਾਕਟਰ ਹਨ ਪਰ ਇਸ ਵਾਰਡ ਵਿਚੋਂ ਡਾ. ਮਨੀਸ਼ ਨੂੰ ਇਨ੍ਹਾਂ ਜ਼ਿਆਦਾ ਪਿਆਰ ਮਿਲਿਆ ਹੈ ਕਿ ਡਾ. ਮਨੀਸ਼ ਨੇ ਆਪਣੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਅਤੇ ਦਿਨ ਰਾਤ ਇਸ ਵਾਰਡ ਦੀ ਸੇਵਾ ਕੀਤੀ। ਉਨ੍ਹਾਂ ਨੇ ਕਈ ਸਾਲ ਡਾਕਟਰ ਵਜੋਂ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਦਾ ਬਸਤੀ ਵਿੱਚ ਹੀ ਆਪਣਾ ਕਲੀਨਿਕ ਹੈ, ਜਿੱਥੇ ਉਹ ਸ਼ਾਮ ਨੂੰ ਮਰੀਜ਼ਾਂ ਨੂੰ ਵੇਖਦੇ ਹਨ। ਪਿਛਲੇ 3 ਸਾਲ ਤੋਂ ਉਹ ਆਪਣੀ ਨੌਕਰੀ ਛੱਡ ਕੇ ਵਾਰਡ ਦੀ ਦਿਨ-ਰਾਤ ਸੇਵਾ ਵਿਚ ਲੱਗੇ ਹੋਏ ਹਨ।
ਇਸ ਵਾਰਡ ’ਚ ਲੋਕ ਪਿਛਲੇ ਕਈ ਸਾਲਾਂ ਤੋਂ ਲਾਈਟ ਦੀ ਸਮੱਸਿਆ, ਸੀਵਰੇਜ ਸਮੱਸਿਆ, ਰਾਤ ਨੂੰ ਕੱਟ ਲੱਗਣ ਦੀ ਸਮੱਸਿਆ, ਸਟ੍ਰੀਟ ਲਾਈਟ ਦੀ ਸਮੱਸਿਆ ਤੋਂ ਆਦਿ ਸਮੱਸਿਆ ਨਾਲ ਜੂਝ ਰਹੇ ਸਨ ਪਰ ਡਾ. ਮਨੀਸ਼ ਕਰਲੂਪਿਆ ਦੀ ਮਿਹਨਤ ਸਦਕਾ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲੀ ਹੈ ਅਤੇ 'ਆਪ' ਉਮੀਦਵਾਰ ਡਾ. ਮਨੀਸ਼ ਵੱਲੋਂ ਭਵਿੱਖ ਵਿੱਚ ਵੀ ਵਾਰਡ ਨੂੰ ਹੋਰ ਵਧੀਆ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: 26 ਜਨਵਰੀ ਦੀ ਪਰੇਡ 'ਚ ਇਸ ਵਾਰ ਦਿਸੇਗੀ ਪੰਜਾਬ ਦੀ ਝਾਕੀ
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ 85 ਵਾਰਡਾਂ ਦੇ ਚੋਣ ਨਤੀਜਿਆਂ ਵਿਚ ਬੇਸ਼ਕ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ ਪਰ ਨਿਗਮ ਵਿਚ ਮੇਅਰ ਅਹੁਦੇ ਨੂੰ ਹਾਸਲ ਕਰਨ ਲਈ 'ਆਪ' ਅਜੇ ਵੀ ਬਹੁਮਤ ਤੋਂ ਕੋਹਾਂ ਦੂਰ ਹੈ। ‘ਆਪ’ ਦਾ ਮੇਅਰ ਬਣਾਉ ਣ ਲਈ ਪਾਰਟੀ ਲਈ 43 ਸੀਟਾਂ ਦਾ ਅੰਕੜਾ ਹਾਸਲ ਕਰਨਾ ਜ਼ਰੂਰੀ ਹੈ ਪਰ ਚੋਣ ਨਤੀਜਿਆਂ ਵਿਚ ‘ਆਪ’ ਨੂੰ ਸਿਰਫ਼ 38 ਸੀਟਾਂ ਹੀ ਹਾਸਲ ਹੋਈਆਂ ਹਨ, ਜਦਕਿ ਕਾਂਗਰਸ ਨੂੰ 25 ਅਤੇ ਭਾਜਪਾ ਨੂੰ 19 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦਾ 1 ਅਤੇ 2 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਹਨ। ਨਿਗਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ 'ਆਪ' ਨੂੰ ਅਜੇ ਵੀ 5 ਕੌਂਸਲਰਾਂ ਦੀ ਲੋੜ ਹੈ। ਜੇਕਰ 2 ਆਜ਼ਾਦ ਅਤੇ ਬਸਪਾ ਦੇ 1 ਕੌਂਸਲਰ ਦਾ ਸਮਰਥਨ ਵੀ ਹਾਸਲ ਕਰ ਲਵੇ ਤਾਂ 'ਆਪ' ਕੋਲ 43 ਸੀਟਾਂ ਹੀ ਹੋ ਸਕਣਗੀਆਂ, ਜਿਸ ਕਾਰਨ 2 ਕੌਂਸਲਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੁਣ ਜੋੜ-ਤੋੜ ਦੀ ਰਣਨੀਤੀ ਸ਼ੁਰੂ ਹੋਵੇਗੀ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅਤੇ ਭਾਜਪਾ ਲਈ ਆਪਣੇ ਖੇਮੇ ਨੂੰ ਇਕਜੁੱਟ ਰੱਖ ਪਾਉਣਾ ਵੀ ਵੱਡੀ ਚੁਣੌਤੀ ਸਾਬਿਤ ਹੋਣ ਵਾਲਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਊਟੀ ਦੌਰਾਨ ਪੰਜਾਬ ਹੋਮਗਾਰਡ ਨਾਲ ਵਾਪਰੀ ਅਣਹੋਣੀ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY