ਜਲੰਧਰ (ਜ. ਬ.)- ਸਿਵਲ ਹਸਪਤਾਲ ਵਿਚ ਦੂਜੇ ਦਿਨ ਜ਼ਿਲ੍ਹੇ ’ਚ ਡੀ. ਐੱਨ. ਬੀ. ਦਾ ਕੋਰਸ ਕਰਨ ਆਈ ਮਹਿਲਾ ਡਾਕਟਰ ਦੇ ਨਿਵਾਸ, ਜੋਕਿ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਦੂਜੀ ਮਜ਼ਿਲ ’ਤੇ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਵਿਚ ਤਾਇਨਾਤ ਇਕ ਕਲਰਕ ਵੱਲੋਂ ਉਸ ਦੇ ਕਮਰੇ ’ਚ ਦਾਖ਼ਲ ਹੋ ਕੇ ਉਸ ਦੀ ਵੀਡੀਓ ਬਣਾਉਣ ਅਤੇ ਉਸ ਨਾਲ ਬਦਤਮੀਜ਼ੀ ਕਰਨ ਦੇ ਮਾਮਲੇ ਦੀ ਸ਼ਿਕਾਇਤ ਉਕਤ ਮਹਿਲਾ ਡਾਕਟਰ ਨੇ ਮੈਡੀਕਲ ਸੁਪਰਡੈਂਟ ਦਫ਼ਤਰ ਵਿਚ ਕਰ ਦਿੱਤੀ ਹੈ। ਮਹਿਲਾ ਡਾਕਟਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਕਤ ਕਲਰਕ ਸ਼ਰਾਬੀ ਹਾਲਤ ਵਿਚ ਉਸ ਦੇ ਕਮਰੇ ਵਿਚ ਆਇਆ। ਉਹ ਆਪਣੇ ਕਮਰੇ ਵਿਚ ਲੱਗੇ ਏ. ਸੀ. ਦੀ ਕੋਪਰ ਦੀ ਤਾਰ, ਜੋਕਿ ਚੋਰੀ ਹੋ ਗਈ ਸੀ, ਨੂੰ ਠੀਕ ਕਰਵਾ ਰਹੀ ਸੀ। ਇਸ ਦੌਰਾਨ ਉਕਤ ਕਲਰਕ ਉਸ ਦੇ ਕਮਰੇ ਵਿਚ ਆ ਗਿਆ। ਉਸ ਨਾਲ 2 ਨੌਜਵਾਨ ਵੀ ਸਨ। ਮੋਬਾਇਲ ਫੋਨ ਨਾਲ ਉਸ ਦੀ ਕਲਰਕ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੌਸਮ ਦੀ ਤਾਜ਼ਾ ਅਪਡੇਟ, ਵੀਰਵਾਰ ਦਾ ਦਿਨ ਰਿਹਾ ਸਭ ਤੋਂ ਗਰਮ, ਇਸ ਤਾਰੀਖ਼ ਨੂੰ ਪਵੇਗਾ ਮੀਂਹ
ਉਸ ਦੇ ਇਕ ਸੀਨੀਅਰ ਮੈਡੀਕਲ ਅਫ਼ਸਰ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਤਾਂ ਵੀ ਉਕਤ ਕਲਰਕ ਨੇ ਆਪਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ। ਉਹ ਪੁੱਛਣ ਲੱਗਾ ਕਿ ਉਸ ਨੇ ਕਿਸ ਦੀ ਇਜਾਜ਼ਤ ਨਾਲ ਏ. ਸੀ. ਲਗਾਇਆ ਹੈ। ਸੁਰੱਖਿਆ ਕਰਮਚਾਰੀਆਂ ਦੇ ਆਉਣ ਦੇ ਬਾਵਜੂਦ ਵੀ ਉਸ ਨੇ ਦੁਰਵਿਵਹਾਰ ਕਰਨਾ ਜਾਰੀ ਰੱਖਿਆ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਅਜਿਹੇ ਕਲਰਕ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਵਿਚ ਕਿਸ ਨੂੰ ਵੀ ਨੁਕਸਾਨ ਨਾ ਪਹੁੰਚਾ ਸਕਣ। ਹਾਲਾਂਕਿ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ਿਕਾਇਤ ਦੀ ਇਕ ਕਾਪੀ ਡਾਇਰੈਕਟਰ ਸਿਹਤ ਨੂੰ ਵੀ ਭੇਜੀ ਗਈ ਹੈ।
ਕਲਰਕ ਦੇ ਤਬਾਦਲੇ ਦੀ ਵੀ ਉੱਠੀ ਮੰਗ
ਡੀ. ਐੱਨ. ਬੀ. ਮਹਿਲਾ ਡਾਕਟਰ ਨਾਲ ਦੁਰਵਿਵਹਾਰ ਦੀ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਦੇ ਹੋਰ ਡਾਕਟਰਾਂ ’ਚ ਵੀ ਗੁੱਸਾ ਅਤੇ ਰੋਹ ਵਧਦਾ ਜਾ ਰਿਹਾ ਹੈ। ਜੇਕਰ ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਸਾਰੇ ਡਾਕਟਰ ਕਲਰਕ ਵੱਲੋਂ ਅਜਿਹਾ ਕਰਨ ਦੀ ਘਟਨਾ ਦੀ ਨਿੰਦਾ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ’ਚ ਅਜਿਹੀ ਘਟਨਾ ਦੋਬਾਰਾ ਨਹੀਂ ਵਾਪਰਨੀ ਚਾਹੀਦੀ, ਇਸ ਲਈ ਉਕਤ ਕਲਰਕ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰ ਦੇਣਾ ਚਾਹੀਦਾ ਹੈ। ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਸਤਿੰਦਰ ਬਜਾਜ ਦਾ ਕਹਿਣਾ ਹੈ ਕਿ ਡਾਕਟਰਾਂ ਦਾ ਮੈਡੀਕਲ ਬੋਰਡ ਵੀ ਸ਼ੁੱਕਰਵਾਰ ਨੂੰ ਕਲਰਕ ਦਾ ਬਿਆਨ ਦਰਜ ਕਰੇਗਾ। ਇਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ, ਉਹ ਕਾਰਵਾਈ ਲਈ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ ਨੇ ਪੁਆਏ ਵੈਣ, ਪਿੰਡ ਕੁਰਾਲਾ ਦੇ ਵਿਅਕਤੀ ਦੀ ਦੁਬਈ 'ਚ ਮੌਤ
4 ਡਾਕਟਰਾਂ ਦੀ ਟੀਮ ਅੱਜ ਮੁੜ ਕਰੇਗੀ ਜਾਂਚ
ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਸ਼ੁਕਰਵਾਰ ਨੂੰ ਡਾਕਟਰ ਸੁਰਜੀਤ ਸਿੰਘ, ਜੋ ਕਿ ਮੈਡੀਕਲ ਬੋਰਡ ਵਿਚ ਤਾਇਨਾਤ ਹਨ ਅਤੇ ਇਕ ਸੀਨੀਅਰ ਮੈਡੀਕਲ ਅਫ਼ਸਰ ਹਨ, ਦੀ ਅਗਵਾਈ ਵਿਚ ਡਾਕਟਰ ਸਤਵਿੰਦਰ ਕੌਰ, ਡਾਕਟਰ ਐੱਸ. ਐੱਸ. ਨਾਗਪਾਲ, ਡਾਕਟਰ ਨਵਨੀਤ ਘਈ ਅਤੇ ਮੈਟਰਨ ਅਨੀਤਾ ਇਸ ਮਾਮਲੇ ਦੀ ਜਾਂਚ ਲਈ ਕਲਰਕ ਨੂੰ ਬੁਲਾਉਣਗੇ। ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿਚ ਸੁਰੱਖਿਆ ਪ੍ਰਦਾਨ ਕਰਨ ਵਾਲੀ ਪੇਸਕੋ ਕੰਪਨੀ ਦੇ ਇੰਚਾਰਜ ਯਸ਼ਪਾਲ ਸਿੰਘ ਨੂੰ ਵੀ ਮੈਡੀਕਲ ਦਫ਼ਤਰ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਲ੍ਹ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ’ਤੇ 7 ਖ਼ਿਲਾਫ਼ ਮਾਮਲਾ ਦਰਜ
NEXT STORY