ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)-ਜੇਲ੍ਹ ਪ੍ਰਾਪਰਤੀ ਨੂੰ ਨੁਕਸਾਨ ਪਹੁੰਚਾਉਣ, ਸਰਕਾਰੀ ਡਿਊਟੀ ’ਚ ਵਿਘਨ ਪਾਉਣ ਅਤੇ ਲੜਾਈ ਝਗੜਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਦੀ ਪੁਲਸ ਨੇ 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ਦੇ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਹਵਾਲਾਤੀ ਰਣਵੀਰ ਸਿੰਘ ਉਰਫ਼ ਰਾਜਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਢੱਕ ਪੰਡੋਰੀ ਥਾਣਾ ਸਦਰ ਫਗਵਾੜਾ, ਕਪੂਰਥਲਾ, ਹਵਾਲਾਤੀ ਐਸ਼ਵਰਿਆ ਉਰਫ਼ ਬਿੱਟੂ ਦਿੱਲੀ ਪੁੱਤਰ ਚੱਕਰਦਾਸ ਵਾਸੀ ਪੌਂਡ ਬਲੇਰ ਥਾਣਾ ਬਿੱਲਾਵਰ ਜ਼ਿਲ੍ਹ ਕਠੂਆ, ਪ੍ਰਨੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਬਾਰੂ ਥਾਣਾ ਸਿਟੀ ਤਰਨਤਾਰਨ, ਨਰੇਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਲੰਮਾ ਪਿੰਡ ਥਾਣਾ ਰਾਮਾ ਮੰਡੀ ਜ਼ਿਲ੍ਹਾ ਜਲੰਧਰ, ਚੰਦਰ ਸ਼ਰਮਾ ਪੁੱਤਰ ਰਵਿੰਦਰ ਕੁਮਾਰ ਵਾਸੀ ਨਿਊ ਦਸ਼ਮੇਸ਼ ਨਗਰ ਅੰਮ੍ਰਿਤਸਰ, ਵਿਸ਼ਾਲ ਸਿੰਘ ਉਰਫ਼ ਰਾਜਾ ਪੁੱਤਰ ਨਿਸ਼ਾਨ ਸਿੰਘ ਵਾਸੀ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਹਵਾਲਾਤੀ ਆਕਾਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਨਿਊ ਦਸ਼ਮੇਸ਼ ਨਗਰ, ਜ਼ਿਲਾ ਅੰਮ੍ਰਿਤਸਰ ਨੇ ਜੇਲ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਨਾਲ-ਨਾਲ ਲੜਾਈ ਝਗੜਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਦੇ ਆਧਾਰ ’ਤੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਰੁੜਕਾ ਖੁਰਦ ’ਚ ਕਿਸਾਨ ਦੀ ਖੜ੍ਹੀ ਫ਼ਸਲ ਨੂੰ ਲੱਗੀ ਅੱਗ
NEXT STORY