ਫਗਵਾੜਾ (ਜਲੋਟਾ)- ਫਗਵਾੜਾ ਦੇ ਸਿਵਲ ਹਸਪਤਾਲ ’ਚ ਬੀਤੇ ਦਿਨ ਵਾਪਰੀ ਘਟਨਾ ਪਹਿਲੀ ਵਾਰ ਨਹੀਂ ਹੈ। ਬਿਆਨ ਕਰਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫਗਵਾੜਾ ਦਾ ਇਹੀ ਸਿਵਲ ਹਸਪਤਾਲ ਪਿਛਲੇ ਸਮੇਂ ’ਚ ਇਸੇ ਤਰ੍ਹਾਂ ਲੜਾਈ-ਝਗੜਿਆਂ ਆਦਿ ਦਾ ਖੁੱਲ੍ਹਾ ਮੈਦਾਨ ਅਤੇ ਜੰਗ ਦਾ ਅਖਾੜਾ ਬਣ ਚੁੱਕਾ ਹੈ। ਇਸੇ ਹਸਪਤਾਲ ਦਾ ਇਤਿਹਾਸ ਗਵਾਹ ਹੈ ਕਿ ਇਥੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਸ਼ਰੇਆਮ ਗੋਲ਼ੀਆਂ ਤਕ ਚਲਾਈਆਂ ਜਾ ਚੁਕੀਆਂ ਹਨ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੀ ਹਦੂਦ ਅੰਦਰ ਵਾਰ-ਵਾਰ ਅਜਿਹੇ ਮਾਮਲੇ ਵਾਪਰਨ ਦੇ ਬਾਵਜੂਦ ਨਾ ਤਾਂ ਸਰਕਾਰੀ ਅਮਲੇ ਨੂੰ ਇਸ ਦੀ ਕੋਈ ਚਿੰਤਾ ਹੈ ਅਤੇ ਨਾ ਹੀ ਪੁਲਸ ਅਤੇ ਪ੍ਰਸ਼ਾਸਨ ਨੂੰ?
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਦਾ ਹੱਬ ਬਣਿਆ ਜਲੰਧਰ, ਕਈ ਕਾਰੋਬਾਰੀ ਰਾਡਾਰ ’ਤੇ

ਸਰਕਾਰੀ ਅਫ਼ਸਰਾਂ ਨੇ ਇਥੇ ਪਿਛਲੇ ਸਮੇਂ ’ਚ ਵਾਪਰੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ ਹੈ। ਸ਼ਾਇਦ ਇਹੋ ਸਮੇਂ ਦੀ ਸਭ ਤੋਂ ਵੱਡੀ ਹਕੀਕਤ ਹੈ। ਜਦੋਂ ਵੀ ਇਹ ਹਸਪਤਾਲ ਖੁੱਲ੍ਹੀ ਜੰਗ ਦਾ ਮੈਦਾਨ ਬਣ ਜਾਂਦਾ ਹੈ ਤਾਂ ਸਰਕਾਰੀ ਅਧਿਕਾਰੀਆਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਗਲੀ ਵਾਰ ਅਜਿਹਾ ਨਾ ਹੋਵੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪ੍ਰਸ਼ਾਸਨਿਕ ਅਤੇ ਪੁਲਸ ਬੰਦੋਬਸਤ ਨੂੰ ਠੀਕ ਕੀਤਾ ਜਾਵੇਗਾ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ ਹਾਲਾਤ ਪੁਰਾਣੇ ਹੁੰਦੇ ਜਾਂਦੇ ਹਨ ਅਤੇ ਫਿਰ ਅਜਿਹਾ ਹੀ ਕੁਝ ਵਾਪਰ ਜਾਂਦਾ ਹੈ। ਸਵਾਲ ਇਹ ਹੈ ਕਿ ਇਥੇ ਕੰਮ ਕਰ ਰਹੇ ਸਰਕਾਰੀ ਡਾਕਟਰਾਂ ਅਤੇ ਪੈਰਾ-ਮੈਡੀਕਲਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ?
ਆਖਿਰ ਇਨਾਂ ਸਰਕਾਰੀ ਮੁਲਾਜ਼ਮਾਂ ਨੂੰ ਬਾਰ-ਬਾਰ ਆਪਣੀ ਸੁਰੱਖਿਆਂ ਲਈ ਇੰਸਾਫ ਦੀ ਮੰਗ ਕਰਨ ਲਈ ਕਿਉ ਮਜਬੂਰ ਹੋਣਾ ਪੈਂਦਾ ਹੈ, ਜਦਕਿ ਇਨ੍ਹਾਂ ਦੀ ਹਿਫਾਜ਼ਤ ਅਤੇ ਸੁਰੱਖਿਆਂ ਦੀ ਜ਼ਿੰਮੇਵਾਰੀ ਮੁਢਲੇ ਤੌਰ ’ਤੇ ਪੰਜਾਬ ਸਰਕਾਰ ਅਤੇ ਇਸਦੇ ਅਧੀਨ ਫਗਵਾਡ਼ਾ ਪੁਲਸ ਅਤੇ ਪ੍ਰਸ਼ਾਸਨ ਦੀ ਬਣਦੀ ਹੈ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ ਇਸ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਕਪੂਰਥਲਾ ਪ੍ਰਸ਼ਾਸਨ ਇਸ ਵਾਰ ਉਹ ਕਿਹਡ਼ੀ ਵੱਡੀ ਪਹਿਲ ਕਰੇਗਾ?
ਇਹ ਵੀ ਪੜ੍ਹੋ : ਸਰਹੱਦ ਪਾਰ: ਲਵ ਮੈਰਿਜ ਦਾ ਖ਼ੌਫ਼ਨਾਕ ਅੰਤ, ਵਿਆਹ ਦੇ ਇਕ ਮਹੀਨੇ ਬਾਅਦ ਪ੍ਰੇਮੀ-ਪ੍ਰੇਮਿਕਾ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੁਸ਼ਿਆਰਪੁਰ ਵਿਖੇ ਕੌਮੀ ਲੋਕ ਅਦਾਲਤ ’ਚ 2819 ਕੇਸਾਂ ਦਾ ਮੌਕੇ ’ਤੇ ਨਿਪਟਾਰਾ
NEXT STORY