ਗੜ੍ਹਸ਼ੰਕਰ/ਮਾਹਿਲਪੁਰ (ਭਾਰਦਵਾਜ਼/ਜਸਵੀਰ)- ਮਾਹਿਲਪੁਰ ਵਿਖੇ ਉਸ ਸਮੇਂ ਦਹਸ਼ਤ ਫੈਲ ਗਈ ਜਦੋਂ ਮੋਟਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਜੇਜੋਂ ਰੋਡ ਮਾਹਿਲਪੁਰ ਦੀ ਇਕ ਸੁਨਿਆਰੇ ਦੀ ਦੁਕਾਨ ਗਣਪਤੀ ਜਿਊਲਰਜ਼ 'ਤੇ ਗੋਲ਼ੀਆਂ ਚਲਾ ਕੇ ਹੁਸ਼ਿਆਰਪੁਰ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਗੜ੍ਹਸ਼ੰਕਰ, ਐੱਸ. ਐੱਚ. ਓ. ਮਾਹਿਲਪੁਰ ਜੈਪਾਲ ਅਤੇ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼

ਪ੍ਰਾਪਤ ਜਾਣਕਾਰੀ ਮੁਤਾਬਕ ਇਕ ਮੋਟਸਾਈਕਲ 'ਤੇ ਸਵਾਰ ਹੋ ਕੇ ਜੇਜੋਂ ਰੋਡ ਵੱਲ ਆਏ ਦੋ ਨੌਜਵਾਨਾਂ ਨੇ ਹੈਲਮਟ ਪਾਏ ਹੋਏ ਸਨ। ਉਨ੍ਹਾਂ ਗਣਪਤੀ ਜਿਊਲਰਜ਼ ਦੀ ਦੁਕਾਨ 'ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਗੋਲ਼ੀ ਦੁਕਾਨ ਦੇ ਅੰਦਰ ਛਤ 'ਤੇ ਲਗਾਈ ਸੀਲਿੰਗ ਵਿਚ ਲੱਗੀ, ਜਿਸ ਸਮੇਂ ਘਟਨਾ ਹੋਈ ਉਸ ਵੇਲੇ ਦੁਕਾਨ 'ਤੇ ਕੰਮ ਕਰਨ ਵਾਲੇ ਦੋ ਵਿਆਕਤੀ ਦੁਕਾਨ ਅੰਦਰ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਬਚਾ ਹੋ ਗਿਆ। ਦੁਕਾਨ ਮਾਲਕ ਰਵੀ ਬੱਗਾ ਨੇ ਦੱਸਿਆ ਕਿ ਉਹ ਘਰ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੌਣੇ ਦੱਸ ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਦੁਕਾਨ 'ਤੇ ਫਾਇਰਿੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਖੇਤਰੀ ਸਿਆਸਤ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ



ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਵਿਛੇ ਸੱਥਰ, ਕਿਸੇ ਦੇ ਹਾਦਸੇ ਦਾ ਪਤਾ ਲੱਗਣ 'ਤੇ ਜਾ ਰਹੋ 2 ਮੁੰਡਿਆਂ ਦੀ ਰਾਹ 'ਚ ਮੌਤ
NEXT STORY