ਜਲੰਧਰ (ਸੁਧੀਰ)— ਸ਼ਰਾਬ ਸਮੱਗਲਰਾਂ 'ਤੇ ਸ਼ਿਕੰਜਾ ਕੱਸਣ ਗਈ ਪੁਲਸ ਪਾਰਟੀ ਨੂੰ ਬੀਤੇ ਦਿਨ ਆਖਿਰਕਾਰ ਖਾਲੀ ਹੱਥ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਪੁਲਸ ਦੀ ਜਾਣਕਾਰੀ ਝੂਠੀ ਨਿਕਲੀ। ਉਕਤ ਮੁਹੱਲਿਆਂ 'ਚ ਪੁਲਸ ਨੂੰ ਕੋਈ ਵੀ ਨਸ਼ਾ ਵੇਚਦਾ ਨਹੀਂ ਮਿਲਿਆ, ਜਿਸ ਕਾਰਨ ਆਖਿਰਕਾਰ ਉਸਨੂੰ ਖਾਲੀ ਹੱਥ ਪਰਤਣਾ ਪਿਆ।
ਜਾਣਕਾਰੀ ਮੁਤਾਬਕ ਥਾਣਾ ਨੰਬਰ 2 ਦੇ ਇੰਚਾਰਜ ਬੱਲ ਨੂੰ ਸੂਚਨਾ ਮਿਲੀ ਸੀ ਕਿ ਮਹਿੰਦਰੂ ਮੁਹੱਲਾ ਮਲਕਾਂ ਚੌਕ, ਬਾਟਾ ਚੌਕ ਅਤੇ ਹੋਰ ਕੁਝ ਮੁਹੱਲਿਆਂ 'ਚ ਕੁਝ ਲੋਕ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। ਜਿਸ ਤੋਂ ਬਾਅਦ ਪੂਰੇ ਲਾਮ ਲਸ਼ਕਰ ਨਾਲ ਥਾਣਾ ਇੰਚਾਰਜ ਨੇ ਉਕਤ ਇਲਾਕਿਆਂ 'ਚ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਪੁਲਸ ਦੇ ਹੱਥ ਕੁਝ ਵੀ ਨਹੀਂ ਲੱਗਾ। ਜਿਸ ਤੋਂ ਬਾਅਦ ਪੁਲਸ ਨੇ ਇਲਾਕੇ ਦੀਆਂ ਕੁਝ ਮਾਣਯੋਗ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਉਕਤ ਲੋਕਾਂ ਨੇ ਮੁਹੱਲੇ ਵਿਚ ਨਸ਼ਾ ਨਾ ਵੇਚਣ ਸਬੰਧੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਕਤ ਇਲਾਕਿਆਂ 'ਚ 2 ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਇਕ ਧਿਰ ਦੇ ਲੋਕ ਪੁਲਸ ਨੂੰ ਇਲਾਕੇ ਵਿਚ ਨਸ਼ਾ ਵੇਚਣ ਵਰਗੀਆਂ ਸੂਚਨਾਵਾਂ ਦੇ ਰਹੇ ਸਨ, ਜਿਸ ਦੇ ਆਧਾਰ 'ਤੇ ਪੁਲਸ ਨੇ ਉਕਤ ਇਲਾਕਿਆਂ ਵਿਚ ਛਾਪੇਮਾਰੀ ਕੀਤੀ।
'ਸੰਡੇ ਬਾਜ਼ਾਰ' ਦੇ ਦੁਕਾਨਦਾਰਾਂ ਨੇ ਐੱਸ. ਐੱਸ. ਪੀ. ਦਫਤਰ 'ਚ ਮੰਗੀ ਥਾਂ
NEXT STORY