ਜਲੰਧਰ (ਪੁਨੀਤ)- ਨਗਰ ਨਿਗਮ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਸਬੰਧਤ 344 ਫਾਈਲਾਂ ਨੂੰ ਕਲੀਅਰ ਕਰਕੇ 2.72 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜਦਕਿ 371 ਹੋਰਾਂ ਨੂੰ 3.58 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਅਦਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸ਼ੁੱਕਰਵਾਰ ਤਬਾਦਲੇ ਤੋਂ ਪਹਿਲਾਂ ਕਈ ਕੰਮ ਮੁਕੰਮਲ ਕਰ ਲਏ ਅਤੇ 715 ਫਾਈਲਾਂ ਨੂੰ ਕਲੀਅਰ ਕੀਤਾ, ਜਿਸ ਤਹਿਤ ਕਈ ਵਿਭਾਗਾਂ ਵੱਲੋਂ ਬਿੱਲਾਂ ਦੀ ਅਦਾਇਗੀ ਕੀਤੀ ਗਈ। ਇਨ੍ਹਾਂ ਅਦਾਇਗੀਆਂ ਨਾਲ ਕਈ ਬਕਾਇਆ ਕੰਮ ਸ਼ੁਰੂ ਹੋ ਜਾਣਗੇ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਇਸੇ ਲੜੀ ਤਹਿਤ ਪੱਛਮੀ ਵਿਧਾਨ ਸਭਾ ਹਲਕੇ ਦੀ ਨਵੀਂ ਜ਼ੋਨਲ ਕਮਿਸ਼ਨਰ ਨਵਸੰਦੀਪ ਕੌਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ 344 ਫਾਈਲਾਂ ਲਈ 2,72,62,500 ਰੁਪਏ ਦੀ ਅਦਾਇਗੀ ਕੀਤੀ ਗਈ। ਇਹ ਰਾਸ਼ੀ ਤੁਰੰਤ ਪ੍ਰਭਾਵ ਨਾਲ ਸਬੰਧਤਾਂ ਦੇ ਖਾਤਿਆਂ ’ਚ ਜਾਰੀ ਕਰ ਦਿੱਤੀ ਗਈ ਹੈ। ਨਵਸੰਦੀਪ ਕੌਰ ਨੇ ਦੱਸਿਆ ਕਿ ਕਮਿਸ਼ਨਰ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਲਟਕ ਰਹੇ ਕੰਮਾਂ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਸੀ, ਜਿਸ ਤਹਿਤ ਅੱਜ ਸਬੰਧਤ ਮੁਲਾਜ਼ਮਾਂ ਨੂੰ ਫਾਈਲਾਂ ਪੇਸ਼ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ: 15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
ਜ਼ੋਨਲ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕੰਮਾਂ ਨਾਲ ਸਬੰਧਤ 715 ਫਾਈਲਾਂ ਤਹਿਤ ਕੁੱਲ 6.30 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ। ਇਹ ਸਾਰੀਆਂ ਫਾਈਲਾਂ ਕਲੀਅਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਰਾਸ਼ੀ ਆਉਣ ਵਾਲੇ ਦਿਨਾਂ ’ਚ ਅਦਾ ਕਰ ਦਿੱਤੀ ਜਾਵੇਗੀ। ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਨਵੀਂ ਜ਼ੋਨਲ ਕਮਿਸ਼ਨਰ ਨਵਸੰਦੀਪ ਕੌਰ ਜਲਦੀ ਹੀ ਸ਼ੁਰੂ ਕਰੇਗੀ ਨਿਰੀਖਣ
ਨਵਸੰਦੀਪ ਕੌਰ ਨੂੰ ਪੱਛਮੀ ਡਿਵੀਜ਼ਨ ਦੀ ਨਵੀਂ ਜ਼ੋਨਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਲੜੀ ਤਹਿਤ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫਾਈਲਾਂ ਦੇ ਕਲੀਅਰ ਹੋਣ ਨਾਲ ਸਬੰਧਤਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਫੀਲਡ ’ਚ ਚੱਲ ਰਹੇ ਕੰਮਾਂ ਦਾ ਨਿਰੀਖਣ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਹੋਰਾਂ ਲਈ ਮਿਸਾਲ ਬਣਿਆ ਟਾਂਡਾ ਦਾ ਇਹ ਪਰਿਵਾਰ, ਧੀ ਜੰਮਣ 'ਤੇ ਵਿਆਹ ਵਰਗਾ ਮਾਹੌਲ, ਵਾਜਿਆਂ ਨਾਲ ਕੀਤਾ ਸੁਆਗਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਕੇਂਦਰੀ ਜੇਲ੍ਹ ਕਪੂਰਥਲਾ ’ਚ ਚੈਕਿੰਗ ਦੌਰਾਨ ਹਵਾਲਾਤੀ ਤੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ
NEXT STORY