ਗੜ੍ਹਸ਼ੰਕਰ (ਭਾਰਦਵਾਜ)- ਥਾਣਾ ਗੜ੍ਹਸ਼ੰਕਰ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਰੋਂਦ ਬਰਾਮਦ ਕਰਕੇ ਧਾਰਾ 25/54/59 ਆਰਮਜ਼ ਐਕਟ ਅਧੀਨ ਕੇਸ ਦਰਜ਼ ਕੀਤਾ ਹੈ। ਦਰਜ ਕੇਸ ਮੁਤਾਬਕ ਏ. ਐੱਸ. ਆਈ. ਕੌਸ਼ਲ ਚੰਦਰ ਨੇ ਪੁਲਸ ਟੀਮ ਨਾਲ ਚੈਕਿੰਗ ਦੌਰਾਨ ਚੱਕ ਰੌਂਤਾ ਤੋਂ ਰੋਡ ਮਜਾਰਾ ਵੱਲ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਪੈਦਲ ਜਾ ਰਹੇ ਵਿਅਕਤੀ 'ਤੇ ਸ਼ੱਕ ਪੈਣ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਅਪਣਾ ਨਾਂ ਗੁਰਨੂਰ ਸਿੰਘ ਉਰਫ਼ ਗੌਰੀ ਪੁੱਤਰ ਪਰਮਜੀਤ ਸਿੰਘ ਵਾਸੀ ਕੁੱਕੜ ਮਜਾਰਾ ਥਾਣਾ ਗੜ੍ਹਸ਼ੰਕਰ ਦੱਸਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਬਾਹਰ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਤਲਾਸ਼ੀ ਲੈਣ 'ਤੇ ਉਸ ਪਾਸੋਂ 32 ਬੋਰ ਦਾ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਰੋਂਦ ਬਰਾਮਦ ਕੀਤਾ ਗਿਆ। ਇਸ ਸਬੰਧੀ ਉਕਤ ਵਿਅਕਤੀ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮੌਕੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਦਰਜ ਇਕ ਹੋਰ ਗੋਲੀਆਂ ਚਲਾਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਕੇਸ ਵਿੱਚ ਲੋੜੀਂਦੇ ਮਨਦੀਪ ਸਿੰਘ ਉਰਫ਼ ਮਨੀ ਗੁਜਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਂਟਰ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਦਰਦਨਾਕ ਹਾਦਸਾ
NEXT STORY