ਜਲੰਧਰ : ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਰਾਹ ਦੀਆਂ ਔਂਕੜਾਂ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ। ਹਿੰਮਤ ਅਤੇ ਹੌਂਸਲੇ ਨਾਲ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦੇ ਹਨ। ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਜਲੰਧਰ ਦੇ ਪਿੰਡ ਬਿਆਸ ਦੀ ਰਹਿਣ ਵਾਲੀ ਜਗਦੀਸ਼ ਕੌਰ ਦੀ ।ਜਗਦੀਸ਼ ਕੌਰ ਨੇ ਆਪਣੀ ਸਰੀਰਕ ਕਮਜ਼ੋਰੀ ਨੂੰ ਕਦੇ ਵੀ ਆਪਣੇ ਹੌਂਸਲੇ 'ਤੇ ਹਾਵੀ ਨਹੀਂ ਹੋਣ ਦਿੱਤਾ ਸਗੋਂ ਉਸਨੇ ਆਪਣੀ ਕਮਜ਼ੌਰੀ ਨੂੰ ਆਪਣੀ ਤਾਕਤ ਬਣਾਇਆ। 35 ਸਾਲ ਦੀ ਜਗਦੀਸ਼ ਕੌਰ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਹੈ ਪਰ ਫਿਰ ਵੀ ਉਸਨੇ ਹੌਂਸਲਾ ਨਹੀਂ ਛੱਡਿਆ ਤੇ ਆਪਣੀ ਪੜ੍ਹਾਈ ਪੂਰੀ ਕਰਕੇ ਸਰਕਾਰੀ ਨੌਕਰੀ ਹਾਸਲ ਕੀਤੀ। ਜਗਦੀਸ਼ ਕੌਰ ਹੁਣ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਲਾਇਬ੍ਰੇਰੀਅਨ ਦੀ ਸੇਵਾ ਨਿਭਾ ਰਹੀ ਹੈ। ਉਹ ਹੁਣ ਆਪਣੇ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਦੀ ਹਿੰਮਤ ਦਿੰਦੀ ਹੈ ਅਤੇ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਦੀ ਸਲਾਹ ਦਿੰਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ
ਜਗਦੀਸ਼ ਕੌਰ ਦੇ ਸੰਘਰਸ਼ ਦਾ ਸਫ਼ਰ
ਜਗਦੀਸ਼ ਕੌਰ ਆਪਣੇ ਸੰਘਰਸ਼ ਦੇ ਬਾਰੇ ਦੱਸਦੇ ਹੋਏ ਆਖ਼ਦੀ ਹੈ ਕਿ ਜਦੋਂ ਉਹ 22 ਸਾਲ ਦੀ ਉਮਰ 'ਚ ਬੀ.ਐੱਡ. ਦੀ ਪੜ੍ਹਾਈ ਕਰ ਰਹੀ ਸੀ ਤਾਂ ਇੱਕ ਦਿਨ ਅਚਾਨਕ ਉਸ ਦੀ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ। ਉਸ ਦੀ ਸਿਹਤ ਵਿਚ ਕੋਈ ਵੀ ਸੁਧਾਰ ਨਾ ਆਉਣ ਕਾਰਨ ਪਰਿਵਾਰ ਵਾਲੇ ਉਸ ਨੂੰ ਜਲੰਧਰ ਡਾਕਟਰ ਕੋਲ ਲੈ ਗਏ ਜਿੱਥੇ ਉਸ ਦੇ ਹੱਥਾਂ-ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਦੋਂ ਉਸਨੇ ਆਪਣੇ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਸਨੂੰ ਪੀ.ਜੀ. ਆਈ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਸਨੂੰ ਕਿਹੜੀ ਬਿਮਾਰੀ ਹੋਈ ਹੈ। ਡਾਕਟਰਾਂ ਨੇ ਖ਼ੂਨ ਬਦਲਾਉਣ ਦੀ ਸਲਾਹ ਦਿੱਤੀ ਅਤੇ ਡੇਢ ਲੱਖ ਜਮ੍ਹਾਂ ਕਰਵਾਉਣ ਲਈ ਕਿਹਾ। ਉਸ ਦੇ ਮਾਤਾ-ਪਿਤਾ ਨੇ ਉਸ ਦਾ ਇਲਾਜ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਪਰ ਇਕ ਸਮਾਂ ਅਜਿਹਾ ਆਇਆ ਕਿ ਉਸ ਨੇ ਹਾਰ ਮੰਨ ਲਈ ਕਿ ਉਹ ਕਦੇ ਵੀ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ। ਜਗਦੀਸ਼ ਮੁਤਾਬਕ ਉਸ ਨੇ ਵੀ ਹੋਰਨਾਂ ਵਾਂਗ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਲੋਕਾਂ ਨੂੰ ਮਿਲਣਾ ਛੱਡ ਦਿੱਤਾ। ਉਸ ਦੇ ਮਨ 'ਚ ਖ਼ੁਦਕੁਸ਼ੀ ਦੇ ਖ਼ਿਆਲ ਆਉਣ ਲੱਗੇ ਪਰ ਇਕ ਦਿਨ ਉਸ ਦੇ ਪਿਤਾ ਨੇ ਟੀ.ਵੀ. 'ਤੇ ਚੱਲ ਰਹੇ ਸਪਾਈਨਲ ਕਾਡ ਪ੍ਰੋਗਰਾਮ ਦੇਖਿਆ ਤਾਂ ਉਨ੍ਹਾਂ ਨੇ ਦਿੱਤੇ ਨੰਬਰ 'ਤੇ ਫੋਨ ਕੀਤਾ ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਗਿਆ 'ਤੇ ਜਗਦੀਸ਼ ਨੇ ਮੁੜ ਜਿਉਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਦੇਸ਼ ਦਾ ਪਹਿਲਾ ਕੇਸ, ਪੈਂਕਰਿਆਜ ਟਰਾਂਸਪਲਾਂਟ ਦੇ 4 ਸਾਲ ਬਾਅਦ ਮਾਂ ਬਣੀ ਔਰਤ
ਪੜ੍ਹਾਈ ਤੋਂ ਨੌਕਰੀ ਤੱਕ ਦਾ ਸਫ਼ਰ
ਇਲਾਜ ਪੂਰਾ ਕਰਵਾਉਣ ਤੋਂ ਬਾਅਦ ਉਸ ਨੇ ਫਿਰ ਬੀ.ਐੱਡ.ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਲਾਇਬ੍ਰੇਰੀਅਨ ਦਾ ਕੋਰਸ ਕੀਤਾ। ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਲਾਇਬ੍ਰੇਰੀਅਨ ਦੀ ਸੇਵਾ ਨਿਭਾ ਰਹੀ ਹੈ ਜਿੱਥੇ ਉਹ ਆਪਣੇ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਦੀ ਹਿੰਮਤ ਦਿੰਦੀ ਹੈ ਅਤੇ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਦੀ ਸਲਾਹ ਵੀ।
ਬਸਪਾ ਨੇ SSP ਦਿਹਾਤੀ ਦੇ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ
NEXT STORY