ਦਸੂਹਾ (ਝਾਵਰ)— ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰਾਂ ਵੱਲੋਂ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਰੋਸ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਸਮੂਹ ਵਰਕਰਾਂ ਅਤੇ ਹੈਲਪਰਾਂ ਨੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਬੰਧਤ ਮੰਤਰੀ ਅਰੁਣਾ ਚੌਧਰੀ ਨੂੰ ਆਪਣੇ ਖੂਨ ਨਾਲ ਪੱਤਰ ਲਿਖ ਕੇ ਮੰਗ-ਪੱਤਰ ਭੇਜਿਆ। ਇਸ ਮੌਕੇ ਜਸਬੀਰ ਕੌਰ ਬਲਾਕ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜੋ ਪੰਦਰਾਂ ਸੌ ਰੁਪਏ ਮਾਣ ਭੱਤਾ ਵਧਾਇਆ ਹੈ ਇਸ ਦਾ ਚਾਲੀ ਫੀਸਦੀ ਹਿੱਸਾ ਪੰਜਾਬ ਸਰਕਾਰ ਨੇ ਦੇਣਾ ਹੈ ਜੋ ਅੱਜ ਤੱਕ ਨਹੀਂ ਦਿੱਤਾ ਗਿਆ। ਇਸ ਕਰਕੇ ਇਹ ਮੰਗ-ਪੱਤਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਬਲਵਿੰਦਰ ਕੌਰ ਲੁਗਾਣਾ, ਸਰਬਜੀਤ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਨਰਿੰਦਰ ਕੌਰ, ਲਖਵਿੰਦਰ ਕੌਰ, ਸਤਨਾਮ ਕੌਰ, ਅਮਨ ਕੌਰ, ਸੁਰੇਸ਼ ਕੁਮਾਰੀ, ਅਨੀਤਾ ਕੁਮਾਰੀ ਅਤੇ ਹੋਰ ਵਰਕਰਾਂ ਹਾਜ਼ਰ ਸਨ।
ਪੰਜਾਬ 'ਚ ਕੈਪਟਨ ਰਾਜ ਜਾਂ ਜੰਗਲ ਰਾਜ! (ਵੀਡੀਓ)
NEXT STORY