ਹੈਲਥ ਡੈਸਕ - ਕੁਦਰਤ ਨੇ ਸਾਨੂੰ ਕਈ ਅਜਿਹੀਆਂ ਜੜੀ-ਬੂਟੀਆਂ ਦਿੱਤੀਆਂ ਹਨ ਜੋ ਸਾਡੀ ਰਸੋਈ 'ਚ ਰਹਿ ਕੇ ਹੀ ਸਾਨੂੰ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀਆਂ ਹਨ। ਇਨ੍ਹਾਂ 'ਚੋਂ ਇਕ ਹੈ ਮੋਰਿੰਗਾ, ਜਿਸ ਨੂੰ ਪੰਜਾਬੀ 'ਚ ਸੁਹਾਂਜਣਾ ਕਿਹਾ ਜਾਂਦਾ ਹੈ। ਇਸ ਦੇ ਪੱਤੇ, ਫੁੱਲ ਅਤੇ ਫਲੀਆਂ ਸਭ ਕੁਝ ਸਿਹਤ ਲਈ ਗੁਣਕਾਰੀ ਹਨ, ਪਰ ਇਸ ਦੇ ਪੱਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ।
ਪੋਸ਼ਕ ਤੱਤਾਂ ਦਾ ਭੰਡਾਰ
ਮਾਹਿਰਾਂ ਅਨੁਸਾਰ ਮੋਰਿੰਗਾ ਦੇ ਪੱਤਿਆਂ 'ਚ :
- ਸੰਤਰੇ ਨਾਲੋਂ 7 ਗੁਣਾ ਵੱਧ ਵਿਟਾਮਿਨ-C ਹੁੰਦਾ ਹੈ।
- ਦੁੱਧ ਨਾਲੋਂ 4 ਗੁਣਾ ਵੱਧ ਕੈਲਸ਼ੀਅਮ ਹੁੰਦਾ ਹੈ।
- ਗਾਜਰ ਨਾਲੋਂ 4 ਗੁਣਾ ਵੱਧ ਵਿਟਾਮਿਨ-A ਹੁੰਦਾ ਹੈ।
- ਕੇਲੇ ਨਾਲੋਂ 3 ਗੁਣਾ ਵੱਧ ਪੋਟਾਸ਼ੀਅਮ ਹੁੰਦਾ ਹੈ।
ਮੋਰਿੰਗਾ ਦੇ ਪੱਤਿਆਂ ਦੇ 5 ਬੇਮਿਸਾਲ ਫਾਇਦੇ :-
ਸ਼ੂਗਰ ਨੂੰ ਕਰੇ ਕੰਟਰੋਲ
- ਮੋਰਿੰਗਾ ਦੇ ਪੱਤਿਆਂ 'ਚ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਹ ਇੰਸੁਲਿਨ ਦੀ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ।
ਜੋੜਾਂ ਦੇ ਦਰਦ ਤੋਂ ਰਾਹਤ
- ਇਸ 'ਚ ਸੋਜ ਵਿਰੋਧੀ ਗੁਣ ਹੁੰਦੇ ਹਨ, ਜੋ ਗਠੀਆ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਹਨ।
ਖੂਨ ਦੀ ਕਮੀ ਕਰੇ ਦੂਰ
- ਮੋਰਿੰਗਾ ਦੇ ਪੱਤਿਆਂ 'ਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ 'ਚ ਹੀਮੋਗਲੋਬਿਨ ਵਧਾਉਣ ਅਤੇ ਕਮਜ਼ੋਰੀ ਦੂਰ ਕਰਨ 'ਚ ਸਹਾਇਕ ਹੈ।
ਦਿਲ ਦੀ ਸਿਹਤ ਲਈ ਉੱਤਮ
- ਇਹ ਸਰੀਰ 'ਚੋਂ ਮਾੜੇ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਦੀਆਂ ਨਾੜੀਆਂ ਨੂੰ ਸਾਫ਼ ਰੱਖਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ।
ਇਮਿਊਨਿਟੀ ਵਧਾਏ
- ਵਿਟਾਮਿਨ-C ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਈ ਗੁਣਾ ਵਧਾ ਦਿੰਦਾ ਹੈ।
ਕਿਵੇਂ ਕਰੀਏ ਵਰਤੋਂ?
- ਤੁਸੀਂ ਇਨ੍ਹਾਂ ਦੇ ਪੱਤਿਆਂ ਨੂੰ ਸਾਗ ਵਾਂਗ ਬਣਾ ਕੇ ਜਾਂ ਸਬਜ਼ੀ 'ਚ ਪਾ ਕੇ ਖਾ ਸਕਦੇ ਹੋ।
- ਪੱਤਿਆਂ ਨੂੰ ਛਾਂ 'ਚ ਸੁਕਾ ਕੇ ਪਾਊਡਰ ਬਣਾ ਲਓ। ਰੋਜ਼ਾਨਾ ਅੱਧਾ ਚਮਚ ਕੋਸੇ ਪਾਣੀ ਨਾਲ ਲੈਣਾ ਬਹੁਤ ਫਾਇਦੇਮੰਦ ਹੈ।
- ਇਸ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਹਰਬਲ ਟੀ ਵਜੋਂ ਵੀ ਪੀਤਾ ਜਾ ਸਕਦਾ ਹੈ।
ਸਾਵਧਾਨ! ਖਰਾਟੇ ਲੈਣਾ ਸਿਰਫ਼ ਆਦਤ ਨਹੀਂ, ਸਗੋਂ ਗੰਭੀਰ ਬਿਮਾਰੀ ਦਾ ਹੈ ਸੰਕੇਤ; ਜਾਣੋ ਇਸ ਦੇ ਬੁਰੇ ਪ੍ਰਭਾਵ
NEXT STORY