ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਅੱਜ ਹੋਈ ਮੀਟਿੰਗ ਵਿਚ ਨਗਰ ਕੌਂਸਲ ਟਾਂਡਾ ਉੜਮੁੜ ਦੇ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਨਾਲ ਸਾਲ 2023-24 ਦਾ 9 ਕਰੋੜ 25 ਲੱਖ 50 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ। ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਈ. ਓ. ਮਦਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਈ. ਓ. ਮਦਨ ਸਿੰਘ ਨੇ ਦੱਸਿਆ ਕਿ ਇਸ ਬਜਟ ਦੌਰਾਨ ਵੈਟ, ਜੀ. ਐੱਸ. ਟੀ., ਪ੍ਰਾਪਰਟੀ ਟੈਕਸ, ਬੱਸ ਸਟੈਂਡ ਫ਼ੀਸ, ਐਕਸਾਈਜ਼ ਡਿਊਟੀ ਅਤੇ ਆਮਦਨ ਦੇ ਹੋਰ ਸਰੋਤਾਂ ਤੋਂ ਫੰਡ ਇਕੱਠੇ ਕੀਤੇ ਜਾਣਗੇ। ਇਸ ਬਜਟ ਵਿਚ ਗਲੀਆਂ, ਨਾਲੀਆਂ ਦੀ ਉਸਾਰੀ, ਸਲੱਮ ਸੁਧਾਰ, ਜਲ ਸਪਲਾਈ, ਸੀਵਰੇਜ ਮੇਂਟੀਨੈਂਸ, ਪਾਰਕਾਂ, ਸਟਰੀਟ ਲਾਈਟਾਂ, ਪੁਰਾਣੀਆਂ ਸੜਕਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜਾਂ ਲਈ 4 ਕਰੋੜ 16 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਵਿਧਾਇਕ ਰਾਜਾ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਾਰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ
ਬਜਟ ਮੀਟਿੰਗ ਤੋਂ ਬਾਅਦ ਹਾਊਸ ਦੀ ਦੂਜੀ ਮੀਟਿੰਗ ਵਿਚ ਵਿਧਾਇਕ ਰਾਜਾ ਦੀ ਹਾਜ਼ਰੀ ਵਿਚ ਸਮੂਹ ਕੌਂਸਲਰਾਂ ਨੇ ਸ਼ਹਿਰ ਵਿਚ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਪ੍ਰਸਤਾਵ ਪਾਸ ਕੀਤੇ। ਜਿਸ ਵਿਚ ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਦੇ ਨਾਲ-ਨਾਲ ਸ਼ਿਮਲਾ ਪਹਾੜੀ ਪਾਰਕ ਵਿਚ ਕਮਰੇ ਦੇ ਨਿਰਮਾਣ, ਸਿਨੇਮਾ ਚੌਂਕ, ਸ਼ਿਮਲਾ ਪਹਾੜੀ ਚੌਂਕ, ਅਹੀਆਪੁਰ ਅਤੇ ਰਾਧਾ ਕ੍ਰਿਸ਼ਨ ਮੰਦਰ ਉੜਮੁੜ ਚੌਕ ਸੈਮੀ ਹਾਈ ਮਾਸਕ ਲਾਈਟਾਂ ਅਤੇ ਸਰਕਾਰੀ ਹਸਪਤਾਲ ਚੌਂਕ ਅਤੇ ਜਾਜਾ ਬਾਈਪਾਸ ਚੌਂਕ ਵਿਖੇ ਲੰਬੀਆਂ ਹਾਈ ਮਾਸਕ ਲਾਈਟਾਂ ਲਾਉਣ ਮੁੱਖ ਕਾਰਜ ਹਨ। ਮੀਟਿੰਗ ਦੌਰਾਨ ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਲੂ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਕ੍ਰਿਸ਼ਨ ਬਿੱਟੂ, ਗੁਰਪ੍ਰੀਤ ਸਚਦੇਵਾ, ਸਤਵੰਤ ਜੱਗੀ, ਜਸਵੰਤ ਕੌਰ ਮੁਲਤਾਨੀ, ਕੁਲਜੀਤ ਬਿੱਟੂ, ਨਰਿੰਦਰ ਕੌਰ, ਕਮਲੇਸ਼ ਰਾਣੀ, ਰਾਜੇਸ਼ ਲਾਡੀ, ਆਸ਼ੂ ਵੈਦ, ਮੰਜੂ ਖੰਨਾ, ਸੁਮਨ ਖੋਸਲਾ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਏ. ਐੱਮ. ਈ. ਕੁਲਦੀਪ ਸਿੰਘ ਘੁੰਮਣ, ਐੱਸ. ਓ. ਗੁਰਵਿੰਦਰ ਸਿੰਘ, ਆਕਾਸ਼ ਮਰਵਾਹਾ, ਰਸ਼ਪਾਲ ਸਿੰਘ, ਲੇਖਾਕਾਰ ਪਰਮਿੰਦਰ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੇਹ ਵਪਾਰ ਦਾ ਅੱਡਾ ਬਣੀ ਜਲੰਧਰ ਦੀ ਮਕਸੂਦਾਂ ਮੰਡੀ, ਰਾਤ ਹੁੰਦਿਆਂ ਪਹੁੰਚ ਜਾਂਦੀਆਂ ਕੁੜੀਆਂ, ਸ਼ੁਰੂ ਹੁੰਦੈ...
NEXT STORY