ਮਾਛੀਵਾੜਾ ਸਾਹਿਬ (ਟੱਕਰ)- ਅੱਜ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਦੇ ਨੌਜਵਾਨ ਪਹਿਲਵਾਨ ਚਰਨਜੀਤ ਸਿੰਘ (18) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੂੰਮਕਲਾਂ ਤੋਂ ਪਿੰਡ ਰਤਨਗੜ੍ਹ ਵਾਲੀ ਸੜਕ ’ਤੇ ਜਾ ਰਿਹਾ ਸੀ ਕਿ ਇੱਕ ਵਾਹਨ ਉਸ ਨੂੰ ਫੇਟ ਮਾਰ ਗਿਆ। ਇਸ ਹਾਦਸੇ ਵਿਚ ਚਰਨਜੀਤ ਸਿੰਘ ਸੜਕ ’ਤੇ ਜਾ ਡਿੱਗਿਆ।
ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਨੌਜਵਾਨ ਪਹਿਲਵਾਨ ਚਰਨਜੀਤ ਸਿੰਘ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਕੂੰਮਕਲਾਂ ਪੁਲਸ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਪੰਜਾਬ 'ਚ ਬੰਦ ਹੋਵੇਗੀ ਪ੍ਰਾਈਵੇਟ ਸਕੂਲਾਂ ਦੀ 'ਲੁੱਟ'! ਵਿਧਾਨ ਸਭਾ 'ਚ ਪਾਸ ਹੋਇਆ ਬਿੱਲ
NEXT STORY