ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)- ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦਾ ਖਿੱਤਾ ਸਤਲੁਜ ਦਰਿਆ ਸਵਾ ਨਦੀ ਅਤੇ ਚਰਨ ਗੰਗਾ ਨਦੀ ਵਿਚ ਘਿਰਿਆ ਹੋਣ ਕਰਕੇ ਲੰਮੇ ਅਰਸੇ ਤੋਂ ਹਰ ਵਰ੍ਹੇ ਬਰਸਾਤ ਦੇ ਦਿਨਾਂ ’ਚ ਪਾਣੀ ਦਾ ਸੰਤਾਪ ਹੰਢਾਉਂਦਾ ਆ ਰਿਹਾ ਹੈ। ਸਮੇਂ-ਸਮੇਂ ਸਰਕਾਰੀ ਧਿਰਾਂ ਇਨ੍ਹਾਂ ਦਿਨਾਂ ਵਿਚ ਲੋਕ ਸੰਤਾਪ ਉੱਤੇ ਰਾਜਨੀਤੀ ਕਰਦੀਆਂ ਰਹੀਆਂ ਹਨ ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਦਾ ਚੁਣਿਆ ਕੋਈ ਨੁਮਾਇੰਦਾ ਗਰਾਊਂਡ ਜ਼ੀਰੋ ’ਤੇ ਜਾ ਕੇ ਲੋਕਾਂ ਦੇ ਦੁੱਖਾਂ ਦਾ ਸ਼ਰੀਕ ਹੋ ਰਿਹਾ ਹੋਵੇ ਅਤੇ ਲੋਕਾਂ ਦੇ ਮਸਲੇ ’ਚ ਜਨਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੁਦਰਤੀ ਆਫਤ ਦਾ ਮੁਕਾਬਲਾ ਕਰ ਰਿਹਾ ਹੋਵੇ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਨਵੀਆਂ ਹਦਾਇਤਾਂ ਜਾਰੀ

ਇਹ ਮਿਸਾਲ ਹਲਕੇ ਦੀ ਰਾਜਨੀਤੀ ’ਚ ਪਹਿਲੀ ਵਾਰ ਸਥਾਨਕ ਵਿਧਾਇਕ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਾਇਮ ਕੀਤੀ ਹੈ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਹਲਕੇ ਅੰਦਰ ਪੈ ਰਹੀ ਹੜ੍ਹਾਂ ਦੀ ਮਾਰ ਵਿਚ ਹਰ ਪ੍ਰਸਥਿਤੀ ਅਤੇ ਸਰਕਾਰੀ ਰੁਤਬੇ ਤੋਂ ਬੇਖਬਰ ਹੋ ਕੇ ਲੋਕ ਖਿਦਮਤ ਵਿਚ ਜੁੜੇ ਹੋਏ ਹਨ।
ਬੀਤੇ ਦਿਨਾਂ ਤੋਂ ਉਹ ਵੱਖ-ਵੱਖ ਥਾਵਾਂ ’ਤੇ ਹੜ੍ਹਾਂ ਦੀ ਪੈ ਰਹੀ ਮਾਰ ਨੂੰ ਰੋਕਣ ਲਈ ਕਿਤੇ ਹੱਥੀ ਰੇਤ ਦੀਆਂ ਬੋਰੀਆਂ ਭਰ ਕੇ ਲਗਾਉਣ ਵਿਚ ਲੋਕਾਂ ਦਾ ਸਾਥ ਦੇ ਰਹੇ ਹਨ ਅਤੇ ਮਿੱਟੀ ਚ ਲਥਪੱਥ ਹੋ ਕੇ ਪਾਣੀ ਦੇ ਵਹਾ ਨੂੰ ਰੋਕਣ ਲਈ ਜਿੰਦ ਵੀਟਵੀ ਮਿਹਨਤ ਕਰ ਰਹੇ ਹਨ। ਬੀਤੇ ਦਿਨੀ ਭਾਖੜਾ ਨਹਿਰ ਵਿਚ ਪਿੰਡ ਬੱਢਲ ਲਾਗੇ ਪਏ ਪਾੜ ਨੂੰ ਰੋਕਣ ਲਈ ਜੋ ਯਤਨ ਮੰਤਰੀ ਬੈਂਸ ਵੱਲੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਸਿਰੇ ਚੜ੍ਹਾਏ ਹਨ ਉਹ ਇਕ ਵਿਲੱਖਣ ਮਿਸਾਲ ਹਨ।

ਇਹ ਵੀ ਪੜ੍ਹੋ: ਜਲੰਧਰ 'ਚ High Alert! ਸਤਲੁਜ ਦਰਿਆ ਨੇ ਵਧਾਈ ਚਿੰਤਾ, ਹੜ੍ਹ ਦੀ ਲਪੇਟ 'ਚ 64 ਪਿੰਡ
ਆਮ ਪਬਲਿਕ ਵਿਚ ਇਸ ਗੱਲ ਦੀ ਚਰਚਾ ਹੈ ਕਿ ਅਗਰ ਇਹ ਪਾੜ ਰਾਤ ਵੇਲੇ ਪੈ ਕੇ ਪਾਣੀ ਦੇ ਵਹਾਅ ਜਨਤਕ ਖਿੱਤੇ ਵੱਲ ਅੰਜਾਮ ਦੇ ਦਿੰਦਾ ਤਾਂ ਨਿਸ਼ਚਿਤ ਹੀ ਕਈ ਦਰਜਨ ਪਿੰਡ ਸਰਹੱਦੀ ਪੱਟੀ ਦੀ ਤਰਜ ’ਤੇ ਪਾਣੀ ’ਚ ਡੁੱਬ ਜਾਣੇ ਸੀ। ਕੈਬਨਿਟ ਮੰਤਰੀ ਦੇ ਇਸ ਕਦਮ ਦੀ ਵਿਰੋਧੀ ਸਿਆਸੀ ਆਗੂਆਂ ਵੱਲੋਂ ਵੀ ਦੱਬ ਵੀ ਜਵਾਨ ’ਚ ਸ਼ਲਾਘਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪਿੰਡ ਬੁਰਜ ਵਿਚ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਦਰਿਆ ਲਾਗੇ ਸੁਚੱਜੇ ਪ੍ਰਬੰਧ ਕਰਨੇ ਜਿੱਥੇ ਵੱਡਾ ਕਦਮ ਹੈ ਉੱਥੇ ਪਿੰਡ ਪੱਸੀਵਾਲ ਪਲਾਸੀ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਹੋ ਕੇ ਸੁਣਨਾ ਅਤੇ ਹੱਲ ਕਰਵਾਉਣਾ ਵੀ ਇਕ ਸ਼ਲਾਘਾਯੋਗ ਕਦਮ ਮੰਨਿਆ ਗਿਆ ਹੈ। ਕੈਬਨਿਟ ਮੰਤਰੀ ਤੇ ਜੋ ਵਿਰੋਧੀ ਧਿਰਾਂ ਦੇ ਲੋਕ ਫੋਨ ਨਾ ਚੁੱਕਣ ਅਤੇ ਲੋਕਾਂ ’ਚ ਗੈਰ ਹਾਜ਼ਰ ਰਹਿਣ ਦੇ ਜੋ ਇਲਜ਼ਾਮ ਲਗਾਉਂਦੇ ਸਨ, ਉਨ੍ਹਾਂ ਦਾ ਮੂੰਹ ਹਰਜੋਤ ਸਿੰਘ ਬੈਂਸ ਦੀ ਇਸ ਕਾਰਗੁਜ਼ਾਰੀ ਨੇ ਇਕ ਵਾਰ ਬੁਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀ ਹਰਜੋਤ ਬੈਂਸ ਵਲੋਂ ਆਪਣੀਆਂ ਦੋਵੇਂ ਨੰਗਲ ਤੇ ਗੰਭੀਰ ਸਿਥਤ ਰਿਹਾਇਸ਼ਾਂ ਦੇ ਬੂਹੇ ਲੋੜਵੰਦ ਹੜ੍ਹ ਪੀੜਤਾਂ ਲਈ ਖੋਲ੍ਹ ਦਿੱਤੇ ਹਨ ਤੇ ਉਹ ਸਾਥੀਆਂ ਸਣੇ ਰਾਤ ਦੇ ਦੋ ਵਜੇ ਤੱਕ ਪ੍ਰਸਥਿਤੀ ਦੀ ਰਿਪੋਰਟ ਲੈ ਕੇ ਇਸ ਮਸਲੇ ਦੇ ਹੱਲ ਲਈ ਯਤਨਸ਼ੀਲ ਹੁੰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਵਿਚਾਲੇ ਡੇਰਾ ਬਿਆਸ ਦਾ ਅਹਿਮ ਐਲਾਨ, ਖੋਲ੍ਹੇ ਸਤਿਸੰਗ ਘਰਾਂ ਦੇ ਦਰਵਾਜ਼ੇ

‘ਲੋਕ ਸੇਵਾਪੱਖੀ ਕਾਰਗੁਜ਼ਾਰੀ ਤੇ ਲਿਫਾਫੇਬਾਜ਼ ਸਿਆਸਤ ਦੀ ਪਛਾਣ ਕਰਨ’
ਟੀਮ ਹਰਜੋਤ ਇਸੇ ਦੌਰਾਨ ਹਰਜੋਤ ਸਿੰਘ ਬੈਂਸ ਦੀ ਟੀਮ ਦੇ ਅਹਿਮ ਆਗੂਆਂ ਡਾ. ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਜਸਪਾਲ ਸਿੰਘ ਢਾਹੇ, ਚੇਅਰਮੈਨ ਰਕੇਸ਼ ਮਹਿਲਾਵਾਂ, ਹਰਮਿੰਦਰ ਸਿੰਘ ਢਾਹੇ,ਦੀਪਕ ਸੋਨੀ, ਸਰਪੰਚ ਜੱਗਾ ਬਹਿਲੂ ਅਤੇ ਸਰਪੰਚ ਭਗਵੰਤ ਅਟਵਾਲ ਆਦਿ ਨੇ ਕਿਹਾ ਹੈ ਕਿ ਹਲਕੇ ਦੇ ਲੋਕਾਂ ਨੂੰ ਸੇਵਾਦਾਰ ਆਗੂ ਅਤੇ ਲਿਫਾਫੇਬਾਜ਼ ਸਿਆਸਤ ਦੀ ਪਛਾਣ ਕਰਨੀ ਚਾਹੀਦੀ ਹੈ। ਅੱਜ ਲੋਕਾਂ ਸਾਹਮਣੇ ਇਕ ਉਹ ਆਗੂ ਹੈ ਜੋ ਦਿਨ-ਰਾਤ ਇਕ ਕਰ ਕੇ ਲੋਕਾਂ ਦੀ ਸੇਵਾ ਵਿਚ ਬੇਪ੍ਰਵਾਹ ਅਤੇ ਨਿਸ਼ਕਾਮ ਰੂਪ ਵਿਚ ਜੁਟਿਆ ਹੋਇਆ ਹੈ।
ਦੂਜੇ ਪਾਸੇ ਉਹ ਲੋਕ ਹਨ ਜੋ ਚਿੱਟੇ ਕੱਪੜੇ ਪਾ ਕੇ ਹੜ੍ਹ ਪੀੜਤਾਂ ਤੇ ਸਿਆਸਤ ਕਰ ਰਹੇ ਹਨ ਅਤੇ ਹੜ੍ਹਾਂ ਦੀ ਕੁਦਰਤੀ ਤ੍ਰਾਸਦੀ ਦੀ ਆੜ ਹੇਠ ਲੋਕਾਂ ’ਚ ਜਾ ਕੇ ਵੋਟਾਂ ਖੁਦ ਪਾਉਣ ਅਤੇ ਪੰਜ ਪੰਜ ਵੋਟਾਂ ਸਮਰਥਕਾਂ ਦੀਆਂ ਪਵਾਉਣ ਦੀ ਮੰਗ ਕਰ ਰਹੇ ਹਨ। ਅੱਜ ਸੋਸ਼ਲ ਮੀਡੀਆ ’ਤੇ ਬੇਨਕਾਬ ਹੋਏ ਅਜਿਹੇ ਆਗੂ ਲੋਕਾਂ ਵਿਚ ਮੂੰਹ ਦਿਖਾਉਣ ਦਾ ਇਖਲਾਕੀ ਹੱਕ ਭਾਵੇਂ ਗਵਾ ਚੁੱਕੇ ਹਨ ਪਰ ਫਿਰ ਵੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰ ਕੇ ਆਪਣੀ ਖੁਸ ਚੁੱਕੀ ਸਿਆਸੀ ਜ਼ਮੀਨ ਤਲਾਸ਼ਣ ਲਈ ਯਤਨਸ਼ੀਲ ਹਨ। ਲੋਕਾਂ ਵੱਲੋਂ ਰੱਦ ਕੀਤੀ ਇਹੋ ਜਿਹੀ ਹੈਂਕੜਸ਼ਾਹੀ ਸਿਆਸਤ ਨੂੰ ਲੋਕ ਕਿਸੇ ਵੀ ਕੀਮਤ ਸਵੀਕਾਰ ਨਹੀਂ ਕਰਦੇ। ਉਕਤ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਟੀਮ ਦੇ ਕੁੱਲ ਵਾਲੰਟੀਅਰ ਲੋਕ ਸੇਵਾ ਵਿਚ ਦਿਨ-ਰਾਤ ਹਾਜ਼ਰ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਬੱਸ ਸਟੈਂਡ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪਲਟੀ ਕਾਰ, ਲੈਬਾਰਟਰੀ ਮਾਲਕ ਦੀ ਮੌਤ
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਮੋਹ ਮੇਰੇ ਜ਼ਿਹਨ ਦੇ ਟੁਕੜੇ-ਟੁਕੜੇ ਵਿਚ ਵਸਿਆ ਹੋਇਆ ਹੈ। ਇਨ੍ਹਾਂ ਲੋਕਾਂ ਦਾ ਦੁੱਖ ਮੇਰਾ ਦੁੱਖ ਹੈ ਮੈਂ ਕਿਸੇ ਵੀ ਕੀਮਤ ਇਨ੍ਹਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਦਿਨ-ਰਾਤ ਇਨ੍ਹਾਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ, ਜਿਨ੍ਹਾਂ ਦਾ ਮੈਂ ਸਦੀਵੀ ਕਾਲ ਲਈ ਕਰਜਦਾਰ ਹਾਂ। ਪੀੜਤਾਂ ਲਈ ਮੇਰਾ ਰਾਬਤਾ ਲਗਾਤਾਰ ਬੀ. ਬੀ. ਐੱਮ. ਬੀ. ਅਤੇ ਜ਼ਿਲਾ ਪ੍ਰਸ਼ਾਸਨ ਨਾਲ ਜੁੜਿਆ ਹੋਇਆ ਹੈ । ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਨਾਲ ਪੈਦਾ ਹੋਣ ਵਾਲੇ ਖਤਰਿਆਂ ਪ੍ਰਤੀ ਮੈਂ ਲਗਾਤਾਰ ਪੀੜਤ ਪਿੰਡਾਂ ਦੇ ਲੋਕਾਂ ਨਾਲ ਜੁੜਿਆ ਹੋਇਆ ਹਾਂ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PGI ਫਿਰ ਚਮਕਿਆ, ਦੇਸ਼ ਦਾ ਦੂਜਾ ਸਭ ਤੋਂ ਵਧੀਆ ਮੈਡੀਕਲ ਸੰਸਥਾਨ
NEXT STORY