ਜਲੰਧਰ,(ਮਰਿਦੁਲ)— ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਐੱਸ. ਐੱਚ. ਓ. ਗਗਨਦੀਪ ਘੁੰਮਣ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ। ਥਾਣਾ ਮੁਖੀ 'ਤੇ ਉਸ ਵੇਲੇ ਹੋਇਆ ਜਦੋਂ ਉਹ ਹੈਰੋਇਨ ਤਸਕਰਾਂ ਨੂੰ ਫੜਨ ਲਈ ਲੈਦਰ ਕੰਪਲੈਕਸ ਨੇੜੇ ਪਹੁੰਚੇ। ਜਿਥੇ ਇਕ ਗੱਡੀ 'ਚ ਸਵਾਰ 3 ਨੌਜਵਾਨਾਂ ਨੇ ਥਾਣਾ ਮੁਖੀ ਗਗਨਦੀਪ 'ਤੇ ਹਮਲਾ ਕਰ ਦਿੱਤਾ, ਹਾਲਾਂਕਿ ਪੁਲਸ ਨੇ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਹੈ। ਇਸ ਦੌਰਾਨ ਥਾਣਾ ਮੁਖੀ ਨੂੰ ਕਾਫੀ ਸੱਟਾਂ ਲੱਗੀਆਂ ਹਨ। ਦੋਸ਼ੀ ਨੌਜਵਾਨ ਹਮਲਾ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਥਾਣਾ ਮੁਖੀ ਗਗਨਦੀਪ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਉਨ੍ਹਾਂ ਕਰ ਲਈ ਹੈ ਜੋ ਕਿ ਸ਼ਹਿਰ 'ਚ ਫੀਡ ਦੇ ਕਾਰੋਬਾਰ ਦੀ ਹਾੜ ਹੇਠ ਹੈਰੋਇਨ ਤਸਕਰੀ ਦਾ ਧੰਦਾ ਕਰ ਰਹੇ। ਫਿਲਹਾਲ ਉਨ੍ਹਾਂ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।
ਰਿਲਾਇੰਸ ਵਲੋਂ ਲਾਏ ਜਾ ਰਹੇ ਖੰਬਿਆਂ ਨੂੰ ਨਿਗਮ ਨੇ ਪੁੱਟਿਆ
NEXT STORY