ਜਲੰਧਰ (ਜ.ਬ.)-‘ਦੈਨਿਕ ਯੁਵਾ ਸਵੇਰਾ’ ਦੇ ਫੇਸਬੁੱਕ ਅਕਾਊਂਟ ’ਤੇ ਖ਼ੁਦ ਨੂੰ ਪੱਤਰਕਾਰ ਦੱਸ ਕੇ ਪੱਤਰਕਾਰਿਤਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਾ ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਅੱਯਾਸ਼ ਵੀ ਨਿਕਲਿਆ ਹੈ। ਗੁਰਦੀਪ ਸਿੰਘ ਦੀਆਂ ਕੁਝ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਹੋਟਲਾਂ ਵਿਚ ਕਾਲ ਗਰਲਜ਼ ਬੁਲਾ ਕੇ ਉਨ੍ਹਾਂ ਤੋਂ ਕੱਪੜੇ ਉਤਰਵਾ ਕੇ ਮੁਜਰਾ ਕਰਵਾਉਂਦਾ ਸੀ। ਅੱਯਾਸ਼ੀ ਦੇ ਇਸ ਧੰਦੇ ਵਿਚ ਸਿਰਫ਼ ਗੁਰਦੀਪ ਹੀ ਨਹੀਂ, ਉਸ ਦਾ ਕੈਮਰਾਮੈਨ ਅਤੇ ਹੋਰ ਟੀਮ ਵੀ ਸ਼ਾਮਲ ਹੁੰਦੀ ਸੀ। ਜਲਦ ਇਨ੍ਹਾਂ ਵੀਡੀਓਜ਼ ਦੇ ਮਰਿਆਦਾ ਰੱਖਦੇ ਹੋਏ ਸਕ੍ਰੀਨ ਸ਼ਾਟ ਵੀ ‘ਜਗ ਬਾਣੀ’ ਵੱਲੋਂ ਪ੍ਰਕਾਸ਼ਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
ਸੰਤੋਖਪੁਰਾ ਦੀ ਦੋਆਬਾ ਗੈਸ ਏਜੰਸੀ ਦੇ ਪ੍ਰਬੰਧਕਾਂ ਨੂੰ ਬਲੈਕਮੇਲ ਕਰਨ ਦੇ ਕੇਸ ਵਿਚ ਨਾਮਜ਼ਦ ਗੁਰਦੀਪ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਦੀ ਭਾਲ ਵਿਚ ਸ਼ੁੱਕਰਵਾਰ ਨੂੰ ਵੀ ਥਾਣਾ ਨੰਬਰ 8 ਦੀਆਂ ਵਿਸ਼ੇਸ਼ ਪੁਲਸ ਟੀਮਾਂ ਨੇ ਛਾਪੇਮਾਰੀ ਕੀਤੀ। ਗੁਰਦੀਪ ਅਜੇ ਫ਼ਰਾਰ ਹੈ ਅਤੇ ਉਸ ਦੇ ਸਾਰੇ ਮੋਬਾਈਲ ਵੀ ਬੰਦ ਹਨ। ਗੁਰਦੀਪ ਦੇ ਨਾਲ-ਨਾਲ ਉਸ ਦੀ ਟੀਮ ਵੀ ਰੂਪੋਸ਼ ਹੋ ਚੁੱਕੀ ਹੈ, ਜੋ ਗ਼ਲਤ ਕੰਮਾਂ ਵਿਚ ਉਸ ਦੇ ਨਾਲ ਹੁੰਦੀ ਸੀ। ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ ਦਾ ਕਹਿਣਾ ਹੈ ਕਿ ਗੁਰਦੀਪ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਦਸੰਬਰ 2025 ਤੋਂ ਗੁਰਦੀਪ ਸਿੰਘ ਅਤੇ ਉਸ ਦੀ ਟੀਮ ਦੋਆਬਾ ਗੈਸ ਏਜੰਸੀ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਝੂਠੀ ਖ਼ਬਰ ਚਲਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਪ੍ਰਬੰਧਕ ਹਿਤੇਸ਼ ਚੰਦਰ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਗੁਰਦੀਪ ਨੇ ਪਹਿਲਾਂ ਕਰਮਚਾਰੀ ਅਜੈ ਤੋਂ ਹਰ ਮਹੀਨੇ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਦੇ ਡਰਾਈਵਰ ਨੂੰ ਡਰਾ-ਧਮਕਾ ਕੇ ਦੋ ਹਜ਼ਾਰ ਰੁਪਏ ਲੈ ਲਏ, ਜਦਕਿ ਇਕ ਹੋਰ ਕਰਮਚਾਰੀ ਨਾਲ ਕੁੱਟਮਾਰ ਕਰ ਕੇ ਉਸ ’ਤੇ ਦਬਾਅ ਪਾ ਕੇ ਏਜੰਸੀ ਦੇ ਖ਼ਿਲਾਫ਼ ਵੀਡੀਓ ਬਣਵਾ ਲਈ ਅਤੇ ਉਹ ਸੋਸ਼ਲ ਮੀਡੀਆ ’ਤੇ ਚਲਾ ਦਿੱਤੀ। ਇਸ ਤੋਂ ਬਾਅਦ ਵੀ ਗੱਲ ਨਾ ਬਣੀ ਤਾਂ ਗੁਰਦੀਪ ਸਿੰਘ ਆਪਣੀ ਟੀਮ ਸਮੇਤ ਏਜੰਸੀ ਵਿਚ ਵੜ ਆਇਆ ਅਤੇ ਫਿਰ ਕੈਸ਼ ਰੂਮ ਵਿਚ ਆ ਕੇ ਵੀਡੀਓ ਬਣਾਉਣ ਲੱਗਾ ਅਤੇ ਦੋ ਲੱਖ ਰੁਪਏ ਦੀ ਮੰਗ ਕਰਨ ਲੱਗਾ।
ਪੈਸੇ ਨਾ ਦੇਣ ’ਤੇ ਗੁਰਦੀਪ ਨੇ ਪ੍ਰਬੰਧਕਾਂ ਨੂੰ ਜਾਤੀ-ਸੂਚਕ ਸ਼ਬਦ ਵੀ ਕਹੇ। ਇਸ ਦੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਡੀ. ਏ. ਲੀਗਲ ਦੀ ਰਾਏ ਲੈ ਕੇ ਸਾਰੀ ਜਾਂਚ ਤੋਂ ਬਾਅਦ ਗੁਰਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ। ਕੇਸ ਦਰਜ ਹੋਣ ਤੋਂ ਬਾਅਦ ਗੁਰਦੀਪ ਫ਼ਰਾਰ ਹੈ। ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗੁਰਦੀਪ ਫਗਵਾੜਾ ਵਿਚ ਲਾਟਰੀ ਵਾਲਿਆਂ ਨੂੰ ਪੈਸਿਆਂ ਲਈ ਬਲੈਕਮੇਲ ਕਰਦਾ ਫੜਿਆ ਗਿਆ ਸੀ ਅਤੇ ਉਸ ਦੀ ਜੰਮ ਕੇ ਛਿੱਤਰ-ਪਰੇਡ ਵੀ ਹੋਈ ਸੀ, ਜਿਸ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ
ਨਾਲ ਬੈਠੇ ਸਾਥੀ ਨੇ ਬਣਾਈ ਵੀਡੀਓ, ਕਈ ਵੀਡੀਓ ਹੋਣ ਦਾ ਦਾਅਵਾ
ਅਕਸਰ ਦੇਹ ਵਪਾਰ ਦੇ ਅੱਡਿਆਂ ’ਤੇ ਵੀਡੀਓ ਬਣਾਉਣ ਵਾਲੇ ਗੁਰਦੀਪ ਸਿੰਘ ਦੇ ਹੌਲੀ-ਹੌਲੀ ਦੇਹ ਵਪਾਰ ਦੇ ਅੱਡੇ ਚਲਾਉਣ ਵਾਲੇ ਲੋਕਾਂ ਨਾਲ ਨੇੜਲੇ ਸੰਬੰਧ ਬਣ ਗਏ। ਇਹ ਅਸੀਂ ਨਹੀਂ, ਉਹ ਵੀਡੀਓ ਦੱਸ ਰਹੀ ਹੈ, ਜਿਸ ਵਿਚ ਗੁਰਦੀਪ ਸਿੰਘ ਅਤੇ ਉਸ ਦੀ ਟੀਮ ਕਾਲ ਗਰਲਜ਼ ਨਾਲ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਦੇ ਨਾਲ ਬੈਠੇ ਸਾਥੀ ਨੇ ਹੀ ਉਕਤ ਵੀਡੀਓ ਬਣਾਈ, ਜਿਸ ਵਿਚ ਕਾਲ ਗਰਲ ਬਿਨਾਂ ਕੱਪੜਿਆਂ ਦੇ ਨੱਚ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੀਪ ਦੀਆਂ ਅਜਿਹੀਆਂ ਕਈ ਵੀਡੀਓਜ਼ ਹਨ। ‘ਜਗ ਬਾਣੀ’ ਜਲਦ ਹੋਰ ਨਵੇਂ ਖੁਲਾਸੇ ਕਰੇਗੀ।
ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਸ਼ਿਆਰਪੁਰ ਦੀ ਵਿਦਿਆਰਥਣ ਸੁਰਭੀ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ! BCCI ਦੇ NCI ਕੈਂਪ ਲਈ ਹੋਈ ਚੋਣ
NEXT STORY