ਜਲੰਧਰ- ਜਲੰਧਰ ਦੇ ਸੁਭਾਨਾ ਇਲਾਕੇ 'ਚ ਇਕ ਨਵੇਂ ਵਾਹਨ ਅੰਡਰਪਾਸ ਦੇ ਨਿਰਮਾਣ ਤੋਂ ਬਾਅਦ ਅਰਬਨ ਅਸਟੇਟ ਦੇ ਰੇਲਵੇ ਕ੍ਰਾਸਿੰਗ ਸੀ-7 ਅਤੇ ਪੰਜਾਬ ਐਵੇਨਿਊ ਦੇ ਕ੍ਰਾਸਿੰਗ ਸੀ-8 ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਸਥਾਨਕ ਜਨਤਾ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਇਨ੍ਹਾਂ ਕ੍ਰਾਸਿੰਗਾਂ ਨੂੰ ਦੋਬਾਰਾ ਖੋਲ੍ਹਣ ਦੀ ਮੰਗ ਕਰ ਰਹੇ ਹਨ। ਰੇਲਵੇ ਨੇ ਇਸ ਸਮੇਂ ਅਰਬਨ ਅਸਟੇਟ ਦੇ ਕ੍ਰਾਸਿੰਗ ਸੀ-7 ਨੂੰ ਅਸਥਾਈ ਤੌਰ 'ਤੇ ਖੋਲ੍ਹ ਦਿੱਤਾ ਹੈ, ਕਿਉਂਕਿ ਇੱਥੇ ਇੱਕ ਨਵਾਂ ਵਾਹਨ ਅੰਡਰਪਾਸ ਬਣਾਉਣ ਲਈ ਤਕਨੀਕੀ ਅਧਿਐਨ ਚੱਲ ਰਿਹਾ ਹੈ। ਹਾਲਾਂਕਿ, ਇਨ੍ਹਾਂ ਫਾਟਕਾਂ ਨੂੰ ਸਥਾਈ ਤੌਰ 'ਤੇ ਖੋਲ੍ਹਣ ਦੀ ਪ੍ਰਵਾਨਗੀ ਰੇਲਵੇ ਬੋਰਡ ਤੋਂ ਅਜੇ ਪ੍ਰਾਪਤ ਨਹੀਂ ਹੋਈ ਹੈ।
ਪੰਜਾਬ ਦੇ ਇਹ ਸਕੂਲ 4 ਦਿਨ ਰਹਿਣਗੇ ਬੰਦ, ਹੋ ਗਏ ਹੁਕਮ ਜਾਰੀ
ਉਥੇ ਹੀ ਇਸ ਮਾਮਲੇ ਵਿਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਰੇਲਵੇ ਬੋਰਡ ਨੂੰ ਸਬੰਧਤ ਫਾਈਲ ਜਲਦੀ ਹੀ ਭੇਜੀ ਜਾਵੇਗੀ। ਵਾਹਨ ਅੰਡਰਪਾਸ ਅਤੇ ਰੇਲਵੇ ਕ੍ਰਾਸਿੰਗ ਦੇ ਤਕਨੀਕੀ ਪਹਿਲੂਆਂ ਜਿਵੇਂ ਕਿ ਸੜਕ ਸੰਪਰਕ, ਜ਼ਮੀਨ ਦੀ ਉਪਲੱਬਧਤਾ ਅਤੇ ਸੀਵਰੇਜ ਲਾਈਨ ਦੀਆਂ ਰੁਕਾਵਟਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਰਿੰਕੂ ਨੇ ਇਹ ਵੀ ਕਿਹਾ ਕਿ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਧਿਕਾਰੀਆਂ ਨੂੰ ਇਸ ਫਾਟਕ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੁਭਾਨਾ ਅੰਡਰਪਾਸ ਅਰਬਨ ਅਸਟੇਟ ਤੋਂ ਦੂਰ ਹੋਣ ਕਾਰਨ ਲੋਕਾਂ ਨੂੰ 2 ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈ ਰਿਹਾ ਹੈ, ਜਿਸ ਨਾਲ ਖ਼ਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਸਥਾਨਕ ਪਰਿਵਾਰਾਂ ਲਈ ਮੁਸ਼ਕਿਲਾਂ ਵਧ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਜਵਾਕ ਨੂੰ ਅਗਵਾ ਕਰਕੇ ਸ਼ਮਸ਼ਾਨਘਾਟ 'ਚ ਸੁੱਟੀ ਲਾਸ਼
ਇਸ ਦੇ ਇਲਾਵਾ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਨਗਰ ਨਿਗਮ 'ਤੇ ਇਕ ਅਧੂਰਾ ਅੰਡਰਪਾਸ ਖੋਲ੍ਹਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਥੇ ਪਾਣੀ ਦੀ ਨਿਕਾਸੀ ਲਈ ਜ਼ਰੂਰੀ ਪੰਪਸੈੱਟ ਨਹੀਂ ਲਗਾਏ ਗਏ ਹਨ ਅਤੇ ਉੱਪਰ ਸ਼ੈੱਡ ਵੀ ਅਜੇ ਨਹੀਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਡਰੇਨੇਜ ਸਿਸਟਮ ਵਿੱਚ ਐਮਰਜੈਂਸੀ ਮੋਟਰਾਂ ਵੀ ਨਹੀਂ ਲਗਾਈਆਂ ਗਈਆਂ ਹਨ। ਪ੍ਰਗਟ ਸਿੰਘ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਗੇਟ ਸੀ-7 ਖੋਲ੍ਹਣ ਦੀ ਮੰਗ ਕੀਤੀ ਹੈ ਅਤੇ ਜਲਦੀ ਹੀ ਗੇਟ ਸੀ-8 ਲਈ ਵੀ ਅਪੀਲ ਕਰਨਗੇ। ਉਨ੍ਹਾਂ ਦੱਸਿਆ ਕਿ ਸੁਭਾਨਾ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਆਉਣ-ਜਾਣ ਦੇ ਰਸਤੇ ਬੰਦ ਹੋ ਗਏ ਸਨ, ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਡੇਰਾ ਮੁਖੀ ਗੁਰਿੰਦਰ ਸਿੰਘ ਵੱਲੋਂ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਹ ਸਕੂਲ 4 ਦਿਨ ਰਹਿਣਗੇ ਬੰਦ! ਹੋ ਗਏ ਹੁਕਮ ਜਾਰੀ
NEXT STORY