ਜਲੰਧਰ - ਭਾਰਤੀ ਜਨਤਾ ਪਾਰਟੀ ਦੀ 'ਸੰਪਰਕ ਯਾਤਰਾ' 'ਚ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੇ ਗਲੇ 'ਚ ਪਾਇਆ ਸਿਰੋਪਾਓ ਉਤਾਰ ਕੇ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਦੇ ਪਾਉਣ 'ਤੇ ਵਿਵਾਦ ਹੋ ਚੁੱਕਾ ਹੈ। ਵੀਰਵਾਰ ਨੂੰ ਭਾਜਪਾ ਦੇ ਟਕਸਾਲੀ ਆਗੂ ਸੈਂਟਰਲ ਟਾਊਨ ਸਥਿਤ ਮਨੋਰੰਜਨ ਕਾਲੀਆ ਦੇ ਨਿਵਾਸ ਸਥਾਨ 'ਤੇ ਇਕੱਠੇ ਹੋਏ ਸਨ ਪਰ ਇਸ ਮੌਕੇ ਭਾਜਪਾ ਦੇ ਸਾਬਕਾ ਸ਼ਹਿਰੀ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਵੀ ਪਹੁੰਚੇ ਹੋਏ ਸਨ। ਇਸ ਮੌਕੇ ਕਾਲੀਆ ਦੀ ਗੈਰ ਮੌਜੂਦਗੀ 'ਚ ਬੈਠਕ ਸ਼ੁਰੂ ਹੋ ਗਈ ਸੀ, ਜਿਸ 'ਚ ਇਕੱਠੇ ਹੋਏ ਕੁਝ ਵਰਕਰਾਂ ਨੇ ਕਿਹਾ ਕਿ ਸੰਨੀ ਸ਼ਰਮਾ ਦੇ ਖਿਲਾਫ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਕਈ ਵਰਕਰਾਂ ਨੇ ਉਸ ਦਾ ਪੁਤਲਾ ਫੂਕਣ ਦੀ ਗੱਲ ਕਹੀ। ਕਈ ਆਗੂਆਂ ਨੇ ਕਿਹਾ ਕਿ ਇਹ ਮਸਲਾ ਪਾਰਟੀ ਹਾਈਕਮਾਨ ਦੇ ਸਾਹਮਣੇ ਜਲਦੀ ਤੋਂ ਜਲਦੀ ਰੱਖਣਾ ਚਾਹੀਦਾ ਹੈ।
ਦੂਜੇ ਪਾਸੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਸੰਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਮਨੋਰੰਜਨ ਕਾਲੀਆ ਦਾ ਅਪਮਾਨ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਮਨੋਰੰਜਨ ਕਾਲੀਆ ਦੇ ਗਲੇ 'ਚੋਂ ਸਿਰੋਪਾਓ ਖੋਹਿਆ ਹੈ ਅਤੇ ਨਾ ਹੀ ਉਤਾਰਿਆ ਹੈ ਬਲਕਿ ਕਾਲੀਆ ਜੀ ਨੇ ਖੁਦ ਉਨ੍ਹਾਂ ਨੂੰ ਇਸ਼ਾਰਾ ਕਰਕੇ ਸਿਰੋਪਾਓ ਲੈਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਸਿਰੋਪਾਓ ਲੈ ਕੇ ਸੰਗਠਨ ਮਹਾਮੰਤਰੀ ਨੂੰ ਦੇ ਦਿੱਤਾ ਜਾਵੇ। ਇਸੇ ਕਾਰਨ ਸ਼੍ਰੀ ਕਾਲੀਆ ਦਾ ਸਿਰੋਪਾਓ ਉਤਾਰ ਕੇ ਸੰਗਠਨ ਦੇ ਮਹਾਮੰਤਰੀ ਦੇ ਗਲੇ 'ਚ ਪਾ ਦਿੱਤਾ ਸੀ। ਇਸ ਦੌਰਾਨ ਕੁਝ ਵਰਕਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਜਿਸ ਢੰਗ ਨਾਲ ਉਨ੍ਹਾਂ ਨੇ ਕਾਲੀਆ ਜੀ ਦੇ ਗਲੇ 'ਚੋਂ ਸਿਰੋਪਾਓ ਉਤਾਰਿਆ ਸੀ, ਉਨ੍ਹਾਂ ਨੂੰ ਝਟਕਾ ਲੱਗਣ ਨਾਲ ਉਹ ਜ਼ਮੀਨ 'ਤੇ ਡਿੱਗ ਸਕਦੇ ਸਨ। ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੇ ਘਰ ਇਕੱਠੇ ਹੋਏ ਵਰਕਰਾਂ ਅਤੇ ਆਗੂਆਂ ਨੇ ਕਿਹਾ ਕਿ ਸੀਨੀਅਰ ਲੀਡਰ ਨਾਲ ਇਸ ਤਰ੍ਹਾਂ ਦਾ ਹੋਣ ਵਾਲਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼ੀਲਾ ਰਾਣੀ ਕਤਲ ਕੇਸ: ਦੋਸ਼ੀ ਦੀ ਮਾਂ ਨੇ ਕਿਹਾ ਕਦੇ ਨਹੀਂ ਮਿਲਣ ਜਾਵਾਂਗੀ ਜੇਲ
NEXT STORY