ਟਾਂਡਾ ਉੜਮੁੜ, (ਪੰਡਿਤ)- ਪਿਛਲੇ ਚਾਰ ਦਿਨ ਪਹਿਲਾਂ ਬਿਆਸ ਦਰਿਆ ਪੁਲ ਨੇੜੇ ਬਿਆਸ ਦਰਿਆ ਵਿਚ ਡਿੱਗੇ ਵਿਅਕਤੀ ਦੀ ਲਾਸ਼ ਨੂੰ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਨੇ ਵਿਸ਼ੇਸ਼ ਉੱਦਮ ਕਰਕੇ ਬਿਆਸ ਦਰਿਆ ਵਿੱਚੋਂ ਲੱਭ ਲਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 60 ਸਾਲਾ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨੰਗਲ ਝੌਂਰ (ਸ੍ਰੀ ਹਰਗੋਬਿੰਦਪੁਰ ) ਦੇ ਰੂਪ ਵਿਚ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਬਿਆਸ ਦਰਿਆ ਵਿਚ ਚਾਰ ਦਿਨ ਪਹਿਲਾਂ ਡੁੱਬ ਗਿਆ ਸੀ।ਪਰਿਵਾਰ ਵੱਲੋਂ ਸੂਚਨਾ ਮਿਲਣ ਤੇ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਬੀਤੇ ਦਿਨ ਤੋਂ ਮੋਟਰਬੋਟ ਅਤੇ ਗੋਤਾਖੋਰਾ ਦੀ ਮਦਦ ਨਾਲ ਤਰਸੇਮ ਸਿੰਘ ਦੀ ਭਾਲ ਵਿਚ ਜੁਟੀ ਹੋਈ ਸੀ।
ਪੰਜਾਬ 'ਚ ਬੇਖੌਫ ਲੁਟੇਰੇ, ਸ਼ਰੇਆਮ ਬਜ਼ੁਰਗ ਮਹਿਲਾ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟੀਆਂ
NEXT STORY