ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)- ਕਪੂਰਥਲਾ ਦੇ ਸਿਵਲ ਹਸਪਤਾਲ ’ਚ ਬਣੀ ਪਾਣੀ ਦੀ ਟੈਂਕੀ ’ਤੇ ਸ਼ੁੱਕਰਵਾਰ ਸ਼ਾਮ ਨੂੰ ਇਕ ਨੌਜਵਾਨ ਚੜ੍ਹ ਗਿਆ ਅਤੇ ਹੇਠਾਂ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਦੀਪਕਰਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਪੁਲਸ ਥਾਣਾ ਸਿਟੀ, ਥਾਣਾ ਕੋਤਵਾਲੀ ਅਤੇ ਪੀ. ਸੀ. ਆਰ. ਦੀਆਂ ਟੀਮਾਂ ਨਾਲ ਮਿਲ ਕੇ ਨੌਜਵਾਨ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੇਰ ਰਾਤ ਕਾਫ਼ੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਟੈਂਕੀ ਤੋਂ ਹੇਠਾਂ ਉਤਰ ਆਇਆ। ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਦੇ ਕਰੀਬ ਇਕ ਨੌਜਵਾਨ ਸਿਵਲ ਹਸਪਤਾਲ ’ਚ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ ਅਤੇ ਹੇਠਾਂ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਜਵਾਕ ਦੇ ਕਤਲ ਦਾ ਮਾਮਲਾ ਗਰਮਾਇਆ, ਸੜਕਾਂ 'ਤੇ ਉਤਰੇ ਲੋਕ

ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਸਬ-ਡਿਵੀਜ਼ਨ ਦੀਪ ਕਰਨ ਸਿੰਘ, ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਨਾਹਰ ਤੇ ਐੱਸ. ਐੱਚ. ਓ. ਕੋਤਵਾਲੀ ਹਰਿੰਦਰ ਸਿੰਘ ਪੀ. ਸੀ. ਆਰ. ਟੀਮਾਂ ਨਾਲ ਮੌਕੇ `ਤੇ ਪਹੁੰਚੇ ਅਤੇ ਨੌਜਵਾਨ ਨਾਲ ਮੋਬਾਈਲ `ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਜਦੋਂ ਕੁਝ ਕਰਮਚਾਰੀ ਉਸਨੂੰ ਹੇਠਾਂ ਉਤਾਰਨ ਲਈ ਪੌੜੀਆਂ ਚੜ੍ਹਨ ਲੱਗੇ ਤਾਂ ਉਸ ਨੇ ਹੇਠਾਂ ਛਾਲ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਪੁਲਸ ਕਰਮਚਾਰੀ ਹੇਠਾਂ ਆ ਗਏ। ਨੌਜਵਾਨ ਦੀ ਪਛਾਣ ਅਰੁਣ ਅਟਵਾਲ ਪੁੱਤਰ ਜੋਗਾ ਸਿੰਘ ਅਟਵਾਲ ਵਾਸੀ ਪਿੰਡ ਫੱਤੂਢੀਂਗਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਪਿੰਡਾਂ 'ਚ ਹੋਣ ਲੱਗੀਆਂ ਅਨਾਊਸਮੈਂਟਾਂ! ਸਹਿਮੇ ਲੋਕ, ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਮੌਕੇ `ਤੇ ਪਹੁੰਚੇ ਡੀ. ਐੱਸ. ਪੀ. ਦੀਪ ਕਰਨ ਸਿੰਘ ਨੇ ਦੱਸਿਆ ਕਿ ਸਾਵਧਾਨੀ ਵਜੋਂ ਗੱਦੇ ਵਿਛਾਏ ਗਏ ਸਨ ਅਤੇ ਪਾਣੀ ਦੀ ਟੈਂਕੀ ਦੇ ਹੇਠਾਂ ਜਾਲ ਵੀ ਪਾਏ ਗਏ ਸਨ। ਡੀ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਅਰੁਣ ਅਟਵਾਲ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਉਸ ਦਾ ਦਾਖਲਾ ਇਕ ਇੰਟਰਨੈਸ਼ਨਲ ਸਕੂਲ ‘ਚ ਕਰਵਾਇਆ ਗਿਆ ਸੀ। ਜਦੋਂ ਉਸ ਨੂੰ ਸਰਟੀਫਿਕੇਟ ਮਿਲਿਆ ਤਾਂ ਉਸ ਨੂੰ ਇਕ ਪਬਲਿਕ ਸਕੂਲ ਦਾ ਸਰਟੀਫਿਕੇਟ ਦਿੱਤਾ ਗਿਆ। ਇਸ ਗੁੱਸੇ ਕਾਰਨ ਨੌਜਵਾਨ ਨੇ ਪਾਣੀ ਦੀ ਟੈਂਕੀ `ਤੇ ਚੜ੍ਹਨ ਦਾ ਕਦਮ ਚੁੱਕਿਆ। ਉਕਤ ਨੌਜਵਾਨ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਵੀ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਦੇਰ ਰਾਤ ਨੌਜਵਾਨ ਨੂੰ ਸਮਝਾਇਆ ਗਿਆ ਅਤੇ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ।
ਇਹ ਵੀ ਪੜ੍ਹੋ: ਹੜ੍ਹਾਂ ਮਗਰੋਂ ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰੀ ਲੋਕ ਅਦਾਲਤ 'ਚ 8 ਵੱਖ-ਵੱਖ ਬੈਂਚਾਂ ਨੇ 10,100 ਕੇਸਾਂ ਦਾ ਕੀਤਾ ਨਿਪਟਾਰਾ
NEXT STORY