ਪ੍ਰਤਾਪਗੜ੍ਹ - ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ’ਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਆਸਪੁਰ ਦੇਵਸਰਾ ਥਾਣੇ ਅਧੀਨ ਪੈਂਦੇ ਇਬਰਾਹਿਮਪੁਰ ਪਿੰਡ ਨਿਵਾਸੀ ਸ਼ੇਖਰ ਨਿਰਮਲ ’ਤੇ ਆਪਣੀ 3 ਸਾਲ ਦੀ ਧੀ ਕਾਸ਼ਵੀ ਦੀ ਹੱਤਿਆ ਦਾ ਦੋਸ਼ ਹੈ। ਸ਼ੇਖਰ ਮੁੰਬਈ ਤੋਂ ਆਪਣੀ ਧੀ ਨੂੰ ਲੈ ਕੇ ਅਯੁਧਿਆ ਦਰਸ਼ਨ ਦੀ ਗੱਲ ਕਹਿ ਕੇ ਪਿੰਡ ਆਇਆ ਸੀ।
ਵੀਰਵਾਰ ਨੂੰ ਕਾਸ਼ਵੀ ਦੀ ਲਾਸ਼ ਘਰ ਦੇ ਅੰਦਰ ਮਿਲੀ, ਜਦੋਂ ਕਿ ਪਿਤਾ ਕਮਰੇ ਦਾ ਤਾਲਾ ਲਾ ਕੇ ਫਰਾਰ ਹੋ ਗਿਆ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਬਿਜਲੀ ਦਾ ਕਰੰਟ ਦੱਸਿਆ ਗਿਆ। ਪਹਿਲਾਂ ਸ਼ਿਕਾਇਤ ਕਾਸ਼ਵੀ ਦੀ ਦਾਦੀ ਨੇ ਦਿੱਤੀ, ਫਿਰ ਵੱਡੇ ਪਿਤਾ ਸੁਸ਼ੀਲ ਰਜਕ ਨੇ ਭਰਾ ਸ਼ੇਖਰ ਦੇ ਖਿਲਾਫ ਕੇਸ ਦਰਜ ਕਰਵਾਇਆ। ਘਟਨਾ ਦੇ ਸਮੇਂ ਮ੍ਰਿਤਕਾ ਦੀ ਮਾਂ ਰਾਧਿਕਾ ਮੁੰਬਈ ’ਚ ਸੀ।
ਸ਼ੁੱਕਰਵਾਰ ਨੂੰ ਉਹ ਪੋਸਟਮਾਰਟਮ ਹਾਊਸ ਪਹੁੰਚੀ। ਪਤੀ-ਪਤਨੀ ਵਿਚਾਲੇ 3 ਸਾਲ ਤੋਂ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ। ਪੁਲਸ ਨੇ ਮੁਲਜ਼ਮ ਪਿਤਾ ’ਤੇ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
26 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ, 10 ਗ੍ਰਿਫ਼ਤਾਰ
NEXT STORY