ਕਪੂਰਥਲਾ, (ਮਹਾਜਨ)— ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਪਿੰਡ ਪਾਜੀਆਂ ਦੇ ਨਜ਼ਦੀਕ ਛੋਟੇ ਹਾਥੀ ਤੇ ਬੁਲਟ ਦੀ ਜ਼ਬਰਦਸਤ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਤੇ 11 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ ਗਿਆ।
ਮ੍ਰਿਤਕ ਬੁਲਟ ਚਾਲਕ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਅਦਾਲਤ ਚੱਕ ਤੇ ਉਸਦੇ ਪਿੱਛੇ ਬੈਠੇ ਨੌਜਵਾਨ ਦੀ ਪਛਾਣ ਹੈਪੀ ਨਿਵਾਸੀ ਪਿੰਡ ਰਣਧੀਰਪੁਰ ਮੁਡਕਾਵਾਲਾ ਸੁਲਤਾਨਪੁਰ ਲੋਧੀ ਦੇ ਰੂਪ ਹੋਈ ਹੈ। ਜਦਕਿ ਛੋਟਾ ਹਾਥੀ 'ਚ ਸਵਾਰ ਜ਼ਖਮੀਆਂ ਦੀ ਪਛਾਣ ਗਿਆਨ ਕੌਰ ਪਤਨੀ ਦੌਲਤ ਸਿੰਘ, ਜਗਦੀਸ਼ ਸਿੰਘ ਪੁੱਤਰ ਦੌਲਤ ਸਿੰਘ, ਕਮਲਜੀਤ ਕੌਰ ਪਤਨੀ ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ, ਹਰਪ੍ਰੀਤ ਕੌਰ ਪੁੱਤਰੀ ਜਗਦੀਸ਼ ਸਿੰਘ, ਉਨ੍ਹਾਂ ਦੇ ਗੁਆਂਢੀ ਮਨਜੀਤ ਕੁਮਾਰ, ਸੁਰਜੀਤ ਕੌਰ ਪਤਨੀ ਮਨਜੀਤ ਕੁਮਾਰ, ਵੰਦਨਾ ਪੁੱਤਰੀ ਮਨਜੀਤ ਸਿੰਘ, ਅਸ਼ੋਕ ਕੁਮਾਰ, ਕੁਲਵੰਤ ਕੌਰ ਪਤਨੀ ਅਸ਼ੋਕ ਕੁਮਾਰ ਸਾਰੇ ਨਿਵਾਸੀ ਹਰਖੋਵਾਲ ਹੁਸ਼ਿਆਰਪੁਰ ਦੇ ਰੂਪ 'ਚ ਹੋਈ ਹੈ। ਛੋਟਾ ਹਾਥੀ ਸਵਾਰ ਮਹਿਲਾ ਗਿਆਨ ਕੌਰ ਨੇ ਦੱਸਿਆ ਕਿ ਉਹ ਸਾਰੇ ਹੁਸ਼ਿਆਰਪੁਰ ਤੋਂ ਪਿੰਡ ਹਰਖੋਵਾਲ ਤੋਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕ ਕੇ ਸ਼ਾਮ ਨੂੰ ਵਾਪਸ ਆ ਰਹੇ ਸਨ ਜਦੋਂ ਪਾਜੀਆਂ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆਏ ਬੁਲਟ ਮੋਟਰਸਾਈਕਲ ਨਾਲ ਉਸਦੀ ਟੱਕਰ ਹੋ ਗਈ, ਜਿਸ ਕਾਰਣ ਬੁਲਟ ਚਾਲਕ ਇੰਦਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਇੰਦਰਜੀਤ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ, ਪਾਜੀਆਂ ਦੇ ਨਜ਼ਦੀਕ ਦੁਰਘਟਨਾ ਦੇ ਸ਼ਿਕਾਰ ਹੋ ਗਏ। ਸਾਰੇ ਜ਼ਖਮੀਆਂ ਨੂੰ ਕਪੂਰਥਲਾ ਦੇ ਸਿਵਲ ਹਪਸਤਾਲ 'ਚ ਦਾਖਲ ਕਰਵਾਇਆ ਗਿਆ। ਡਿਊਟੀ ਡਾਕਟਰ ਮੁਤਾਬਕ ਬੁਲਟ ਸਵਾਰ ਹੈਪੀ ਤੇ ਛੋਟਾ ਹਾਥੀ ਸਵਾਰ ਜਗਦੀਸ਼ ਸਿੰਘ ਨੂੰ ਸਿਰ 'ਚ ਗੰਭੀਰ ਸੱਟਾਂ ਲੱਗਣ ਕਾਰਣ ਫਰੈਕਚਰ ਆਉਣ ਦੀ ਸੰਭਾਵਨਾ ਹੈ, ਜਿਸ ਕਾਰਣ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਸਾਰੇ ਜ਼ਖਮੀਆਂ ਦਾ ਇਲਾਜ ਐਮਰਜੈਂਸੀ ਵਾਰਡ 'ਚ ਚੱਲ ਰਿਹਾ ਹੈ, ਜਦਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤੀ ਗਈ ਹੈ। ਦੁਰਘਟਨਾ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਗੁ. ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ 2.30 ਲੱਖ ਤੋਂ ਵੱਧ ਸ਼ਰਧਾਲੂ
NEXT STORY