ਰਾਹੋਂ (ਪ੍ਰਭਾਕਰ)- ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਰਾਹੋਂ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਗਿੱਲ ਅਤੇ ਜੀ. ਆਰ. ਪੀ. ਚੌਂਕੀ ਨਵਾਂਸ਼ਹਿਰ ਦੇ ਏ. ਐੱਸ. ਆਈ. ਮੱਖਣ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਰੇਲਵੇ ਸਟੇਸ਼ਨ ਰਾਹੋਂ ਨੇੜੇ ਕੱਚੀ ਗੋਹਰੀ ਵਿੱਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਸੜਕ ਹਾਦਸੇ ਦੌਰਾਨ 2 ਜਿਗਰੀ ਦੋਸਤਾਂ ਦੀ ਮੌਤ, ਇਕ ਸੀ ਮੇਕਅਪ ਆਰਟਿਸਟ
ਇਸ ਦੀ ਸੂਚਨਾ ਮਿਲਦੇ ਹੀ ਅਸੀਂ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਲਾਸ਼ ਲਖਵਿੰਦਰ ਕੁਮਾਰ ਪੁੱਤਰ ਸੱਤਪਾਲ ਵਾਸੀ ਮਹਿਰਮਪੁਰ ਦੀ ਹੈ। ਜਿਸ ਨੇ ਪ੍ਰਿੰਟ ਡੱਬੀ ਵਾਲੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਕਾਲੇ ਚਮੜੇ ਦੇ ਬੂਟ ਪਾਏ ਹੋਏ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਉਕਤ ਨੌਜਵਾਨ ਕਿਤੇ ਤਿਆਰ ਹੋ ਕੇ ਚੱਲਾ ਸੀ।
ਇਸ ਦੇ ਕੋਲੋਂ ਇਕ ਸਟਰਿੰਗ ਦੀ ਖਾਲੀ ਬੋਤਲ ਵੀ ਬਰਾਮਦ ਹੋਈ ਅਤੇ ਮੂੰਦੇ ਮੂੰਹ ਪਿਆ ਸੀ। ਇਸ ਦੀ ਲਾਸ਼ ਨੂੰ ਚੁੱਕਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ। ਜਿੱਥੇ ਇਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਦੀ ਮੌਤ ਦਾ ਕਾਰਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ।
ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ ਬਦਲਾਅ
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਖੁੱਲ੍ਹ ਗਏ ਪੌਂਗ ਡੈਮ ਦੇ ਗੇਟ, ਛੱਡਿਆ ਗਿਆ ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਲਕੇ ਸ਼ਾਮਚੁਰਾਸੀ 'ਚ ਪੈਣਗੀਆਂ ਵੋਟਾਂ, ਤਿਆਰੀਆਂ ਮੁਕੰਮਲ, 3372 ਵੋਟਰ ਕਰਨਗੇ ਕਿਸਮਤ ਦਾ ਫ਼ੈਸਲਾ
NEXT STORY