ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ ਵਿਚ ਇਕ ਪੋਡਕਾਸਟ ਦੌਰਾਨ ਆਪਣੇ ਐੱਗਜ਼ ਫ੍ਰੀਜ਼ ਕਰਾਉਣ 'ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਅਦਾਕਾਰਾ ਮੁਤਾਬਕ ਉਸ ਨੇ ਇਹ ਫੈਸਲਾ ਆਪਣੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਮਿਮੀ ਦੀ ਤਿਆਰੀ ਦੌਰਾਨ ਲਿਆ ਸੀ। ਅਦਾਕਾਰਾ ਨੇ ਸਾਂਝਾ ਕੀਤਾ ਕਿ ਉਸਨੇ ਇਹ ਪ੍ਰਕਿਰਿਆ ਉਦੋਂ ਕਰਵਾਈ, ਜਦੋਂ ਉਨ੍ਹਾਂ ਨੂੰ ਭੂਮਿਕਾ ਲਈ ਭਾਰ ਵਧਾਉਣ ਲਈ ਕਿਹਾ ਗਿਆ ਸੀ, ਜਿਸ ਨਾਲ ਉਸ ਲਈ ਐੱਗ ਫ੍ਰੀਜ਼ਿੰਗ ਨਾਲ ਹੋਣ ਵਾਲੇ ਸਰੀਰਕ ਬਦਲਾਵਾਂ ਨਾਲ ਨਜਿੱਠਣਾ ਆਸਾਨ ਹੋ ਗਿਆ।
ਇਹ ਵੀ ਪੜ੍ਹੋ: ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਕ੍ਰਿਤੀ ਨੇ ਖੁਲਾਸਾ ਕੀਤਾ ਕਿ ਇਹ ਫੈਸਲਾ ਕੁਝ ਸਮੇਂ ਤੋਂ ਉਸਦੇ ਦਿਮਾਗ ਵਿੱਚ ਸੀ, ਜਦੋਂ ਕਿਸੇ ਨੇ ਉਸਨੂੰ ਇਸ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਸੀ। ਅਦਾਕਾਰ ਨੇ ਕਿਹਾ ਇਹ ਮੈਂ ਪਹਿਲੀ ਵਾਰ ਕਹਿ ਰਹੀ ਹਾਂ। ਮੈਂ ਆਪਣੇ ਐੱਗਜ਼ ਫ੍ਰੀਜ਼ ਕਰਵਾ ਚੁੱਕੀ ਹਾਂ। ਬਹੁਤ ਸਮਝਦਾਰੀ ਨਾਲ, ਮੈਂ ਇਹ ਉਸ ਸਮੇਂ ਦੌਰਾਨ ਕੀਤਾ ਜਦੋਂ ਮੈਨੂੰ ਫਿਲਮ ਮਿਮੀ ਲਈ ਭਾਰ ਵਧਾਉਣ ਲਈ ਕਿਹਾ ਗਿਆ ਸੀ। ਇਸ ਪ੍ਰਕਿਰਿਆ ਦੌਰਾਨ ਸਰੀਰ ਵਿੱਚ ਭਾਰੀਪਣ ਅਤੇ ਸੋਜ ਆ ਜਾਂਦੀ ਹੈ। ਉਸ ਸਮੇਂ ਮੈਂ ਕਿਸੇ ਨਾਲ ਗੱਲ ਕੀਤੀ ਜਿਸਨੇ ਮੈਨੂੰ ਕਿਹਾ ਕਿ ਇਹ ਸਭ ਤੋਂ ਵਧੀਆ ਚੀਜ਼ ਹੈ। ਜੇਕਰ ਤੁਸੀਂ ਆਪਣੇ ਲਈ ਕਰ ਸਕਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਤੋਹਫ਼ਾ ਹੋਵੇਗਾ। ਇਹੀ ਗੱਲ ਮੇਰੇ ਦਿਮਾਗ ਵਿੱਚ ਰਹੀ। ਫਿਰ, ਜਦੋਂ ਮੈਨੂੰ ਭਾਰ ਵਧਾਉਣ ਲਈ ਕਿਹਾ ਗਿਆ, ਤਾਂ ਮੈਂ ਸੋਚਿਆ ਕਿ ਇਸ ਪ੍ਰਕਿਰਿਆ ਨੂੰ ਕਰਾਉਣ ਦਾ ਇਹੀ ਸਹੀ ਸਮਾਂ ਹੈ।
ਇਹ ਵੀ ਪੜ੍ਹੋ: 'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ, ਹੁਣ ਕਮਿਸ਼ਨ ਨੇ ਠੋਕਿਆ ਮੋਟਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਹਲੇਧਾਰ ਮੀਂਹ ਦੇ ਬਾਵਜੂਦ 'ਜਲਸਾ' ਦੇ ਬਾਹਰ ਇਕੱਠੇ ਹੋਏ ਫੈਨ, ਅਮਿਤਾਭ ਬੱਚਨ ਨੇ ਕੀਤਾ ਧੰਨਵਾਦ
NEXT STORY