ਜਲੰਧਰ (ਕੁੰਦਨ, ਪੰਕਜ)- ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੰਜ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਕਮਿਸ਼ਨਰ ਆਫ਼ ਪੁਲਸ ਸਵਪਣ ਸ਼ਰਮਾ ਨੇ ਦੱਸਿਆ ਕਿ ਥਾਣਾ ਨੰਬਰ 8 ਦੀ ਪੁਲਸ ਟੀਮ ਵੱਲੋਂ ਗਦੱਈਪੁਰ ਵਿਖੇ ਨਹਿਰ ਦੀ ਪੂਲੀ ਕੋਲ ਜਾਂਚ ਕੀਤੀ ਜਾ ਰਹੀ ਸੀ।
ਇਸ ਦੌਰਾਨ ਇਕ ਸ਼ੱਕੀ ਵਿਅਕਤੀ ਪਵਨਦੀਪ ਸਿੰਘ ਉਰਫ਼ ਪਿੰਟੂ ਤੋਂ ਪੁੱਛਗਿੱਛ ਕੀਤੀ ਗਈ ਅਤੇ ਜਾਂਚ ਦੌਰਾਨ ਚੋਰੀ ਕੀਤਾ ਗਿਆ ਸਪਲੈਂਡਰ ਮੋਟਰਸਾਈਕਲ (ਪੀ. ਬੀ. 09-ਏ. ਵੀ.-2939) ਉਸ ਦੇ ਕਬਜ਼ੇ ਵਿਚੋਂ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਥਾਣਾ ਨੰਬਰ 8 ਵਿਖੇ ਬੀ. ਐੱਨ. ਐੱਸ. ਦੀ ਧਾਰਾ 303(2) ਅਤੇ 317 ਤਹਿਤ ਐੱਫ਼. ਆਈ. ਆਰ. ਨੰਬਰ 08 ਦਰਜ ਕੀਤੀ ਗਈ।
ਇਹ ਵੀ ਪੜ੍ਹੋ : UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ ਸਾਹਮਣੇ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿੰਟੂ ਵੱਲੋਂ ਕਈ ਮੋਟਰਸਾਈਕਲ ਚੋਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹੀਰੋ ਹੌਂਡਾ (ਪੀ. ਬੀ 08-ਐੱਫ਼. ਜੇ. 0271), ਐਕਟਿਵਾ (ਪੀਬੀ 08 ਡੀ. ਐੱਚ 7470), ਹੀਰੋ ਪੈਸ਼ਨ (ਪੀ. ਬੀ. 09 ਏ. ਜੀ. 1894) ਅਤੇ ਇਕ ਹੋਰ ਹੀਰੋ ਸਪਲੈਂਡਰ (ਪੀ. ਬੀ. 08 ਈ. ਏ. 9663) ਸ਼ਾਮਲ ਹਨ। ਉਕਤ ਮੁਲਜ਼ਮ ਦਾ ਸਬੰਧ ਐੱਫ਼. ਆਈ. ਆਰ. ਨੰਬਰ 102/2024 ਨਾਲ ਵੀ ਪਾਇਆ ਗਿਆ। ਸਾਰੇ ਵ੍ਹੀਕਲ ਮੁਲਜ਼ਮ ਵੱਲੋਂ ਖ਼ੁਲਾਸਾ ਕਰਨ ’ਤੇ ਜਬਤ ਕੀਤੇ ਗਏ। ਕਮਿਸ਼ਨਰ ਆਫ਼ ਪੁਲਸ ਨੇ ਦੱਸਿਆ ਕਿ ਹੁਣ ਪੁਲਸ ਵੱਲੋਂ ਮੁਲਜ਼ਮ ਦੇ ਹੋਰਨਾਂ ਅਪਰਾਧਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨਰ ਆਫ਼ ਪੁਲਸ ਵੱਲੋਂ ਸ਼ਹਿਰ ਵਿੱਚ ਸਮਾਜ ਵਿਰੋਧੀ ਤੱਤਾਂ ’ਤੇ ਨੱਥ ਪਾ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 48 ਘੰਟੇ ਲਈ ਹੋ ਗਿਆ Alert, ਮੌਸਮ ਦੀ ਵੱਡੀ ਅਪਡੇਟ ਜਾਰੀ, ਪਵੇਗਾ ਮੀਂਹ ਤੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਭਲਕੇ ਜਲੰਧਰ ਅਤੇ ਲੁਧਿਆਣਾ ਵਿਚ ਬੰਦ ਦੀ ਕਾਲ, ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
NEXT STORY