ਜਲੰਧਰ (ਮ੍ਰਿਦੁਲ)— ਕਪੂਰਥਲਾ ਚੌਕ ਸਥਿਤ ਇਕ ਨਿੱਜੀ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜੁਆ ਲੁੱਟਣ ਦੀ ਸਾਜਿਸ਼ 'ਚ ਸ਼ਾਮਲ ਅਤੇ ਹੱਤਿਆ ਦੀ ਕੋਸ਼ਿਸ਼ 'ਚ ਨਾਮਜ਼ਦ ਮੁਲਜ਼ਮ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਹਸਪਤਾਲ 'ਚੋਂ ਫਰਾਰ ਹੋ ਗਿਆ। ਉਥੇ ਹੀ ਪੁਲਸ ਨੇ ਮਾਮਲੇ ਨੂੰ ਲੈ ਕੇ ਰਿਪੋਰਟ ਦਰਜ ਕੀਤੀ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਫਰਾਰ ਹੋਇਆ ਮੁਲਜ਼ਮ ਅਮਨ ਬਦਮਾਸ਼ ਹੈ। ਇਸ ਨੂੰ ਬੀਤੇ ਦਿਨੀਂ ਬੱਸ ਸਟੈਂਡ ਦੇ ਕੋਲ ਚੰਦਨਮਾਗਾ ਗਰੁੱਪ 'ਤੇ ਆਪਣੇ ਸਾਥੀਆਂ ਦੇ ਨਾਲ ਜਾਨਲੇਵਾ ਹਮਲਾ ਕਰਕੇ ਜੂਆ ਲੁੱਟਣ ਦੇ ਮਾਮਲੇ 'ਚ ਪੁਲਸ ਨੇ ਨਾਮਜ਼ਦ ਕੀਤਾ ਸੀ। ਹਮਲੇ ਦੌਰਾਨ ਅਮਨ ਦੇ ਸਿਰ 'ਤੇ ਕਾਫੀ ਸੱਟਾਂ ਲੱਗੀਆਂ ਸਨ, ਜਿਸ ਦੇ ਚਲਦਿਆਂ ਉਹ ਪਿਛਲੇ ਇਕ ਮਹੀਨੇ ਤੋਂ ਇਲਾਜ ਕਰਵਾ ਰਿਹਾ ਸੀ। ਸ਼ੁੱਕਰਵਾਰ ਨੂੰ ਜਦੋਂ ਕੋਰਟ ਵੱਲੋਂ ਮੁਲਜ਼ਮ ਦੀ ਬੇਲ ਰਿਜੈਕਟ ਹੋਈ ਤਾਂ ਰਾਤੋਂ-ਰਾਤ ਉਸ ਨੇ ਭੱਜਣ ਦਾ ਪਲਾਨ ਬਣਾ ਲਿਆ। ਹਾਲਾਂਕਿ ਹਸਪਤਾਲ 'ਚ ਪੁਲਸ ਦੀ ਗਾਰਦ ਲੱਗੀ ਸੀ, ਜਿਸ ਨੂੰ ਉਹ ਚਕਮਾ ਦੇ ਕੇ ਫਰਾਰ ਹੋ ਗਿਆ। ਇਹ ਸ਼ੱਕ ਦਾ ਵਿਸ਼ਾ ਹੈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵੱਲੋਂ ਮੁਲਜ਼ਮ ਨੂੰ ਕਾਫੀ ਦਿਨਾਂ ਤੋਂ ਅਨਫਿਟ ਡਿਕਲੇਅਰ ਕੀਤਾ ਗਿਆ ਸੀ, ਜਿਸ ਕਾਰਨ ਪੁਲਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਪਾਈ ਸੀ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਉਸ ਨੂੰ ਅਣਫਿਟ ਡਿਕਲੇਅਰ ਕੀਤਾ ਗਿਆ ਸੀ ਅਤੇ ਬਿਨਾਂ ਫਿਟ ਡਿਕਲੇਅਰ ਕੀਤੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੈ। ਇਸੇ ਗੱਲ ਦਾ ਫਾਇਦਾ ਚੁੱਕ ਕੇ ਮੁਲਜ਼ਮ ਫਰਾਰ ਹੋ ਗਿਆ।
ਕਰਤਾਰਪੁਰ: ਸਰਯੂ-ਯਮੁਨਾ ਐਕਸਪ੍ਰੈੱਸ ਦੇ ਸੜੇ ਡੱਬਿਆਂ ਦੀ ਫੋਰੈਂਸਿਕ ਟੀਮ ਨੇ ਕੀਤੀ ਜਾਂਚ
NEXT STORY