ਮੁੰਬਈ (ਬਿਊਰੋ): ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੀ ਕਾਜ਼ਾ ਸਬ-ਡਵੀਜ਼ਨ ’ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੀ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲਾਹੌਲ ਸਪਿਤੀ ’ਚ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ‘ਗੋ ਬੈਕ’ ਦੇ ਨਾਅਰੇ ਲਾਏ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਨੇ ਬੀਤੇ ਸਮੇਂ ’ਚ ਦਲਾਈ ਲਾਮਾ ’ਤੇ ਟਿੱਪਣੀ ਕੀਤੀ ਸੀ, ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਪ੍ਰੋਗਰਾਮ ਅਤੇ ਰੈਲੀ ਦੇ ਆਯੋਜਨ ਲਈ ਬਾਕਾਇਦਾ ਭਾਜਪਾ ਵੱਲੋਂ ਇਜਾਜ਼ਤ ਲਈ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਵੋਟ ਪਾਉਣ ਗਏ ਅਦਾਕਾਰ ਧਰਮਿੰਦਰ ਨੂੰ ਆਇਆ ਪੈਪਰਾਜ਼ੀ ਦੇ ਪੁੱਛੇ ਸਵਾਲ 'ਤੇ ਗੁੱਸਾ
ਇਸ ਦੇ ਬਾਵਜੂਦ ਕਾਂਗਰਸੀ ਵਰਕਰਾਂ ਨੇ ਉੱਥੇ ਪਹੁੰਚ ਕੇ ਪ੍ਰੋਗਰਾਮ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਕ ਭਾਜਪਾ ਵਰਕਰ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ। ਹਾਲਾਂਕਿ ਬਾਅਦ ’ਚ ਕੰਗਨਾ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਕੰਗਨਾ ਦੇ ਨਾਲ ਜੈਰਾਮ ਠਾਕੁਰ, ਰਵੀ ਠਾਕੁਰ ਸਮੇਤ ਹੋਰ ਵਰਕਰ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਦੀ ਸ਼ੂਟਿੰਗ ਛੱਡ ਵੋਟ ਪਾਉਣ ਪੁੱਜੇ ਆਮਿਰ ਖ਼ਾਨ, ਨਿਭਾਇਆ ਨਾਗਰਿਕ ਹੋਣ ਦਾ ਫਰਜ਼
ਓਧਰ, ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਾਫਲੇ ’ਤੇ ਹਮਲਾ ਕੀਤਾ ਗਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਾਜ਼ਾ ’ਚ ਕਾਂਗਰਸੀ ਵਰਕਰਾਂ ਵੱਲੋਂ ਭਾਜਪਾ ਉਮੀਦਵਾਰ ਦਾ ਕਾਫਲਾ ਰੋਕਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਬੌਖਲਾਹਟ ’ਚ ਹੈ। ਕਾਜਾ ਵਿਚ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੂੰ ਕਾਲੇ ਝੰਡੇ ਦਿਖਾਏ ਜਾਣ ’ਤੇ ਕਾਂਗਰਸ ਸੰਸਦ ਮੈਂਬਰ ਵਿਕਰਮਾਦਿਤਿਆ ਸਿੰਘ ਨੇ ਕਿਹਾ ਿਕ ਅਜੇ ਤੱਕ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਜਦੋਂ ਮੈਂ ਕਾਜਾ ਗਿਆ ਸੀ, ਤਾਂ ਮੈਂ ਸੁਣਿਆ ਸੀ ਕਿ ਕੰਗਨਾ ਵੱਲੋਂ ਦਲਾਈ ਲਾਮਾ ਬਾਰੇ ਦਿੱਤੇ ਗਏ ਅਣਉਚਿਤ ਬਿਆਨ ਨੇ ਖੇਤਰ ਦੇ ਲੋਕਾਂ ’ਤੇ ਅਸਰ ਪਾਇਆ ਹੈ। ਕੰਗਨਾ ਰਣੌਤ ਨੂੰ ਦਲਾਈ ਲਾਮਾ ਤੋਂ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਨ ਜੌਹਰ ਨੇ ਫੜ੍ਹੀ ਕਾਜੋਲ ਦੀ ਚੋਰੀ, ਦੱਸਿਆ ਅਜੇ ਦੇਵਗਨ ਤੋਂ ਪਹਿਲਾਂ ਇਸ ਅਦਾਕਾਰ ਦੀ ਸੀ ਦੀਵਾਨੀ
NEXT STORY