ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਪੁਲਸ ਨੇ ਲਖਵੀਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਬਾਰਾਪੁਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 16 ਲੋਕਾਂ ਦੇ ਖਿਲਾਫ਼ ਧਾਰਾ 191(3),190, 324 (4), 332 (ਏ), 351 ਬੀ. ਐੱਨ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ। ਲਖਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ 6 ਅਪ੍ਰੈਲ ਨੂੰ ਕਰੀਬ ਦੁਪਹਿਰ ਢਾਈ ਵਜੇ ਅਪਣੇ ਪਸ਼ੂਆਂ ਦੇ ਵਾੜੇ ਵਿਚ ਸੀ ਤਾਂ ਇਸ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੱਗੀ ਪੁੱਤਰ ਕੁਲਦੀਪ ਸਿੰਘ, ਲੱਖਾ ਪੁੱਤਰ ਮਹਿੰਦਰ ਸਿੰਘ, ਜੋਧਾ ਪੁੱਤਰ ਦਿਲਾਵਰ ਸਿੰਘ, ਗੁਰਮੀਤ ਸਿੰਘ ਗੋਪੀ ਪੁੱਤਰ ਮਝੈਲ ਸਿੰਘ, ਅਮਨ ਉਰਫ਼ ਅਮਨੂ ਪੁੱਤਰ ਬਿੰਦਰ, ਲਾਡੀ ਅਤੇ ਮਨੀ ਪੁੱਤਰ ਮਹਿੰਦਰ, ਜੱਸਾ ਪੁੱਤਰ ਕਾਲੀ, ਸਾਬੀ ਪੁੱਤਰ ਬਿੰਦਰ ਦਿਆਲ, ਮਨਵੀਰ ਪੁੱਤਰ ਬਹਾਦਰ, ਸੁਖੂ ਪੁੱਤਰ ਰਮੇਸ਼, ਸੁਰਜੀਤ ਸਿੰਘ ਪੁੱਤਰ ਬਿਅੰਤਾ, ਪਵਨ ਕੁਮਾਰ ਪੁੱਤਰ ਬਿੰਦਰ, ਹਨੀ ਪੁੱਤਰ ਦੇਵ ਰਾਮ ਅਤੇ ਕੁਲਵੰਤ ਪੁੱਤਰ ਭਜਨ ਸਿੰਘ ਵਾਸੀ ਬਾਰਾਪੁਰ, ਜਿਨ੍ਹਾਂ ਨੇ ਹੱਥਾਂ ਵਿਚ ਹਥਿਆਰ ਫੜੇ ਹੋਏ ਸਨ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਧਮਕੀਆਂ ਦਿੱਤੀਆਂ। ਇਸ ਬਿਆਨ ਮੁਤਾਬਕ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Alert! ਆਉਣ ਵਾਲੇ ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁੜੀ ਨੂੰ ਵਿਆਹ ਲਈ ਵਰਗਲਾਉਣ ਵਾਲੇ ਖ਼ਿਲਾਫ਼ ਕੇਸ ਦਰਜ
NEXT STORY