ਨੂਰਪੁਰਬੇਦੀ (ਭੰਡਾਰੀ)- ਬੀਤੀ ਅੱਧੀ ਰਾਤ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ 2 ਧਿਰਾਂ ਦੇ ਇਲਾਜ ਕਰਵਾਉਣ ਪਹੁੰਚੇ ਵਿਅਕਤੀਆਂ ਵੱਲੋਂ ਹੁੱਲੜਬਾਜ਼ੀ ਕਰਨ ਅਤੇ ਸਿਹਤ ਸਟਾਫ਼ ਨਾਲ ਬਦਤਮੀਜ਼ੀ ਕਰਨ ਦੇ ਨਾਲ-ਨਾਲ ਡਿਊਟੀ ’ਚ ਬੇਲੋਡ਼ਾ ਵਿਘਨ ਪਾਉਣ ’ਤੇ ਸਥਾਨਕ ਪੁਲਸ ਨੇ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਦਕਿ ਪੁਲਸ ਨੇ ਇਸ ਮਾਮਲੇ ’ਚ ਕਾਰ ਸਵਾਰ ਅੱਧਾ ਦਰਜਨ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ।
ਡਿਊਟੀ ’ਤੇ ਤਾਇਨਾਤ ਮੈਡੀਕਲ ਅਫਸਰ ਡਾ. ਗੁਰਪ੍ਰੀਤ ਕੌਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਬੀਤੀ ਰਾਤ ਕਰੀਬ 12 ਕੁ ਵਜੇ 8 ਤੋਂ 9 ਵਿਅਕਤੀ ਸੀ.ਐੱਚ.ਸੀ. ਨੂਰਪੁਰਬੇਦੀ ਵਿਖੇ (ਸਰਕਾਰੀ ਹਸਪਤਾਲ ਸਿੰਘਪੁਰ) ਵਿਖੇ ਇਲਾਜ਼ ਕਰਵਾਉਣ ਪਹੁੰਚੇ। ਉਕਤ ਵਿਅਕਤੀ ਹਸਪਤਾਲ ਕੰਪਲੈਕਸ ਅੰਦਰ ਹੀ ਆਪਸ ’ਚ ਲੜਾਈ-ਝਗੜਾ ਕਰਦੇ ਰਹੇ ਤੇ ਇਸ ਦੌਰਾਨ ਉਹ ਸ਼ੋਰ ਮਚਾਉਣ ਦੇ ਨਾਲ-ਨਾਲ ਡਿਊਟੀ ’ਤੇ ਤਾਇਨਾਤ ਹਸਪਤਾਲ ਸਟਾਫ ਨਾਲ ਵੀ ਬਦਤਮੀਜ਼ੀ ’ਤੇ ਉਤਰ ਆਏ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
ਇਸ ਦੌਰਾਨ ਸਿਹਤ ਸਟਾਫ ਨੇ ਜਦੋਂ ਉਨ੍ਹਾਂ ਨੂੰ ਇਲਾਜ਼ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਝਗੜੇ ਬਾਅਦ ਕਾਰ ’ਚ ਫਰਾਰ ਹੋ ਗਏ । ਮਦਨ ਲਾਲ ਦਾ ਪੋਤਾ ਅਤੇ ਅਵਤਾਰ ਸਿੰਘ ਜੋ ਦਹੀਰਪੁਰ ਪਿੰਡ ਦੇ ਦੱਸੇ ਜਾ ਰਹੇ ਹਨ ਨਾਂ ਤਾਂ ਖੁਦ ਦਾ ਇਲਾਜ਼ ਕਰਵਾ ਰਹੇ ਸਨ ਬਲ ਕਿ ਦੂਸਰਿਆਂ ਨੂੰ ਵੀ ਡਾਕਟਰੀ ਸਹਾਇਤਾ ਦੇਣ ਦੇ ਕੰਮ ’ਚ ਰੁਕਾਵਟ ਪਾ ਰਹੇ ਸਨ। ਉਕਤ ਵਿਅਕਤੀਆਂ ਨੇ ਮੈਡੀਕਲ ਪ੍ਰੀਖਣ ਲਈ ਸਿਹਤ ਸਟਾਫ਼ ਵੱਲੋਂ ਤਿਆਰ ਕੀਤੇ ਜਾ ਰਹੇ ਦਸਤਾਵੇਜ਼ ਦੇ ਕੰਮ ’ਚ ਵੀ ਸਹਿਯੋਗ ਨਾ ਦਿੰਦਿਆਂ ਉਲਟਾ ਵਿਘਨ ਪਾਇਆ। ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਡਾ. ਗੁਰਪ੍ਰੀਤ ਕੌਰ ਨੇ ਹਸਪਤਾਲ ਦੇ ਮਰੀਜ਼ਾਂ ਅਤੇ ਡਿਊਟੀ ’ਤੇ ਤਾਇਨਾਤ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਤੁਰੰਤ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਜਿਸ ’ਤੇ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਸਥਿਤੀ ਨੂੰ ਕੰਟਰੋਲ ਕੀਤਾ ਉਪਰੰਤ ਮੁਡ਼ ਹਸਪਤਾਲ ’ਚ ਸ਼ਾਂਤੀ ਪਸਰੀ।
ਮਾਮਲੇ ਦੀ ਜਾਂਚ ਉਪਰੰਤ ਚੌਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਲੇਖਾ ਸਿੰਘ ਨੇ ਦੱਸਿਆ ਕਿ ਇਕ ਝਗੜੇ ’ਚ ਜ਼ਖ਼ਮੀ ਹੋਏ 2 ਧਿਰਾਂ ਦੇ ਵਿਅਕਤੀ ਹਸਪਤਾਲ ਵਿਖੇ ਇਲਾਜ਼ ਕਰਵਾਉਣ ਪਹੁੰਚੇ ਸਨ ਜੋ ਨਾ ਕੇਵਲ ਆਪਸ ’ਚ ਹੀ ਉਲਝਦੇ ਰਹੇ ਬਲਕਿ ਉਨ੍ਹਾਂ ਵੱਲੋਂ ਹਸਪਤਾਲ ਦਾ ਮਾਹੌਲ ਖ਼ਰਾਬ ਕਰਦਿਆਂ ਸਿਹਤ ਸਟਾਫ਼ ਦੇ ਕੰਮ ’ਚ ਵਿਘਨ ਪਾਉਣ ਦੇ ਨਾਲ-ਨਾਲ ਉਨ੍ਹਾਂ ਨਾਲ ਬਦਤਮੀਜ਼ੀ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਮਦਨ ਲਾਲ ਦੇ ਪੋਤੇ ਅਤੇ ਅਵਤਾਰ ਸਿੰਘ ਨਿਵਾਸੀ ਪਿੰਡ ਦਹੀਰਪੁਰ, ਥਾਨਾ ਨੂਰਪੁਰਬੇਦੀ ਤੋਂ ਇਲਾਵਾ ਕਾਰ ਸਵਾਰ 5-6 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ’ਚ ਝੂਲੇ ਲਗਾਉਣ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਸ਼ਾ ਕਰਨ ਤੋਂ ਰੋਕਣ ’ਤੇ ਪਤਨੀ ਦਾ ਚਾੜ੍ਹਿਆ ਕੁਟਾਪਾ, ਕੀਤਾ ਲਹੂ-ਲੁਹਾਣ
NEXT STORY