ਮੁਕੇਰੀਆਂ (ਨਾਗਲਾ)-ਮੁਕੇਰੀਆਂ ਪੁਲਸ ਨੇ ਸਰਕਾਰੀ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲੇ ਆੜ੍ਹਤੀ ’ਤੇ ਕੇਸ ਦਰਜ ਕੀਤਾ ਹੈ। ਪੀੜਤ ਮੰਡੀ ਇੰਸਪੈਕਟਰ ਅਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਲਿਖਤ ਜਾਣਕਾਰੀ ’ਚ ਦੱਸਿਆ ਕਿ ਮਾਰਕਫੈੱਡ ਜ਼ਿਲ੍ਹਾ ਦਫ਼ਤਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਉਸ ਦੀ ਡਿਊਟੀ ਬਤੌਰ ਖ਼ਰੀਦ ਇੰਚਾਰਜ ਮੰਡੀ ਨੌਸ਼ਹਿਰਾ ਵਿਖੇ ਲੱਗੀ ਹੋਈ ਹੈ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 16 ਸਤੰਬਰ ਤੋਂ ਪੈਡੀ ਖ਼ਰੀਦ ਦਾ ਕੰਮ ਸ਼ੁਰੂ ਕੀਤਾ ਗਿਆ। ਸਾਨੂੰ ਸਮੂਹ ਖ਼ਰੀਦ ਏਜੰਸੀਆਂ ਨੂੰ ਹੁਕਮ ਕੀਤਾ ਗਿਆ ਹੈ ਕਿ ਸਿਰਫ਼ 17 ਫ਼ੀਸਦੀ ਜਾਂ ਉਸ ਤੋਂ ਘੱਟ ਨਮੀ ਵਾਲਾ ਝੋਨਾ ਹੀ ਖ਼ਰੀਦ ਕੀਤਾ ਜਾਣਾ ਹੈ। ਮੰਡੀ ਇੰਸਪੈਕਟਰ ਨੇ ਦੱਸਿਆ ਕਿ 4 ਅਕਤੂਬਰ ਨੂੰ ਮੈਸਰਜ਼ ਸ਼ਿਵ ਸ਼ਕਤੀ ਮੰਡੀ ਨੌਸ਼ਹਿਰਾ ਵੱਲੋਂ 850 ਬੋਰੀਆਂ ਦਾ ਅਣ-ਅਧਿਕਾਰਿਤ ਬਿੱਲ (1-ਫਾਰਮ) ਪੋਰਟਲ ਉੱਪਰ ਜਨਰੇਟ ਕਰ ਕੇ ਮਾਰਕਫੈੱਡ ਦਫਤਰ ਮੁਕੇਰੀਆਂ ਵਿਖੇ ਪਹੁੰਚਾ ਦਿੱਤਾ ਗਿਆ।
ਇਹ ਵੀ ਪੜ੍ਹੋ: ਬਠਿੰਡਾ ਪਹੁੰਚੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ
ਇਸ ਸਬੰਧੀ ਜਦੋਂ 4 ਅਕਤੂਬਰ ਨੂੰ ਉਸ ਨੇ ਕਰੀਬ 12.15 ਵਜੇ ਮੰਡੀ ਵਿਚ ਜਾ ਕੇ ਵੇਖਿਆ ਕਿ ਮੈਸਰਜ਼ ਸ਼ਿਵ ਸ਼ਕਤੀ ਦੇ ਫੜ੍ਹ ਉੱਪਰ ਸਰਕਾਰੀ ਬਾਰਦਾਨੇ ਵਿਚ ਗਿੱਲੇ ਝੋਨੇ ਦੀ ਭਰਾਈ ਕੀਤੀ ਗਈ ਸੀ। ਜਿਸ ਦੀ ਕਿ ਏਜੰਸੀ ਵੱਲੋਂ ਕੋਈ ਖ਼ਰੀਦ ਨਹੀਂ ਕੀਤੀ ਗਈ ਸੀ। ਜਦੋਂ ਬੋਰੀਆਂ ਵਿਚੋਂ ਝੋਨੇ ਦੀ ਨਮੀ ਮਾਰਕੀਟ ਕਮੇਟੀ ਦੇ ਮੁਆਇਸਚਰ ਮੀਟਰ ਉੱਪਰ ਚੈੱਕ ਕੀਤੀ ਗਈ ਤਾਂ ਨਮੀ ਦੀ ਮਾਤਰਾ 19.5 ਫ਼ੀਸਦੀ ਆ ਰਹੀ ਸੀ। ਇਸ ਸਬੰਧੀ ਜਦੋਂ ਮੈਸਰਜ਼ ਸ਼ਿਵ ਸ਼ਕਤੀ ਟਰੇਡਰ ਦੇ ਮਾਲਕ ਸੋਹਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਵੱਲੋਂ ਦਾਣਾ ਮੰਡੀ ਦੇ ਸ਼ੈੱਡ ਥੱਲੇ ਮੈਨੂੰ ਗਾਲ੍ਹਾਂ ਕੱਢਦੇ ਹੋਏ ਮੇਰੇ ਉੱਪਰ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...
ਉੱਥੇ ਮੌਜੂਦ ਕੁਝ ਬੰਦਿਆਂ ਵੱਲੋਂ ਸੋਹਣ ਸਿੰਘ ਨੂੰ ਕਾਬੂ ਕੀਤਾ ਗਿਆ। ਉਪਰੰਤ ਉਸ ਨੇ ਆਪਣੀ ਕਾਰ ਰਾਹੀਂ ਮੰਡੀ ਵਿਚੋਂ ਭੱਜ ਕੇ ਜਾਨ ਬਚਾਈ। ਜਿਸ ਦੀ ਸੂਚਨਾ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਉਪਰੰਤ 5 ਅਕਤੂਬਰ ਨੂੰ ਜਦੋਂ ਉਹ ਮੰਡੀ ਵਿਚ ਬੋਲੀ ਲਗਾਉਣ ਲਈ ਗਿਆ ਤਾਂ ਸਬੰਧਤ ਫਰਮ ਦੇ ਆੜ੍ਹਤੀ ਵੱਲੋਂ 20-25 ਬੰਦੇ ਇਕੱਠੇ ਕਰਕੇ ਫਿਰ ਉਸ ਉੱਪਰ ਵੱਧ ਨਮੀ ਵਾਲਾ ਝੋਨਾ ਖਰੀਦ ਕਰਨ ਲਈ ਦਬਾਅ ਪਾਇਆ ਗਿਆ। ਥਾਣਾ ਮੁਖੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਸਰਜ਼ ਸ਼ਿਵ ਸ਼ਕਤੀ ਟਰੇਡਰਜ਼ ਦੇ ਮਾਲਕ ਸੋਹਣ ਸਿੰਘ ਵਾਸੀ ਭੱਟੀਆਂ ਰਾਜਪੂਤਾਂ ਮੁਕੇਰੀਆਂ ਖ਼ਿਲਾਫ਼ ਧਾਰਾ 132,221 ਬੀ. ਐੱਨ. ਐੱਸ. ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਸੋਢਲ ਚੌਕ 'ਚੋਂ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
NEXT STORY