ਕਪੂਰਥਲਾ (ਭੂਸ਼ਣ/ਮਹਾਜਨ)- ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ’ਚ ਸੀ. ਆਰ. ਪੀ. ਐੱਫ. ਵੱਲੋਂ ਚਲਾਈ ਗਈ ਵੱਡੀ ਸਰਚ ਮੁਹਿੰਮ ਦੌਰਾਨ ਬੀਤੀ ਰਾਤ 11 ਮੋਬਾਇਲ, 7 ਸਿਮਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ 3 ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਪੰਜਾਬ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚਲਾਈ ਜਾ ਰਹੀ ਸਰਚ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਗੁਰਮੇਲ ਸਿੰਘ ਦੀ ਨਿਗਰਾਨੀ ’ਚ ਸੀ. ਆਰ. ਪੀ. ਐੱਫ. ਦੀਆਂ ਟੀਮਾਂ ਨੇ ਵੱਡੇ ਪੱਧਰ ’ਤੇ ਵੱਖ-ਵੱਖ ਬੈਰਕਾਂ ’ਚ ਚੈਕਿੰਗ ਮੁਹਿੰਮ ਚਲਾਈ। ਜਿਸ ਦੌਰਾਨ ਜਿੱਥੇ 8 ਲਾਵਾਰਿਸ ਮੋਬਾਇਲ ਬਰਾਮਦ ਕੀਤੇ ਗਏ, ਉੱਥੇ ਹੀ 3 ਹਵਾਲਾਤੀਆਂ ਗੁਰਪ੍ਰਤਾਪ ਸਿੰਘ ਉਰਫ਼ ਪ੍ਰਤਾਪ ਪੁੱਤਰ ਹਰਮਿੰਦਰ ਸਿੰਘ ਵਾਸੀ ਨਿਊ ਜਵਾਹਰ ਨਗਰ ਜਲੰਧਰ, ਪ੍ਰਭਜੋਤ ਸਿੰਘ ਉਰਫ਼ ਜੋਤੀ ਪੁੱਤਰ ਸੰਪੂਰਨ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲ ਹੁਸ਼ਿਆਰਪੁਰ ਅਤੇ ਗੋਪੀ ਪੁੱਤਰ ਬੱਗਾ ਵਾਸੀ ਅਗਬਣਪੁਰ ਬੇਗੋਵਾਲ ਤੋਂ ਤਿੰਨ ਮੋਬਾਇਲ ਬਰਾਮਦ ਕੀਤੇ ਗਏ। ਇਸ ਦੌਰਾਨ ਸੀ. ਆਰ. ਪੀ. ਐੱਫ. ਦੀ ਟੀਮ ਨੇ 7 ਸਿਮਾਂ, 3 ਅਡਾਪਟਰ, 3 ਡਾਟਾ ਕੇਬਲ ਤੇ 1 ਈਅਰਫੋਨ ਬਰਾਮਦ ਕੀਤੇ।
ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦੇ ਹੀ ਰੇਤ ਦਾ ਨੈਕਸਸ ਮੂਧੇ ਮੂੰਹ ਡਿੱਗਾ
ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦੇ ਜਾਣਗੇ ਨਾਮਜ਼ਦ ਮੁਲਜ਼ਮ
ਨਾਮਜ਼ਦ ਕੀਤੇ ਗਏ ਤਿੰਨਾਂ ਹਵਾਲਾਤੀਆਂ ਨੂੰ ਜਲਦ ਹੀ ਪੁੱਛਗਿੱਛ ਲਈ ਜਿੱਥੇ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ, ਉੱਥੇ ਹੀ ਬਰਾਮਦ ਹੋਏ ਲਾਵਾਰਿਸ ਮੋਬਾਇਲ ਦੇ ਸਬੰਧ ’ਚ ਜਾਂਚ ਦਾ ਦੌਰ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਬੀ. ਐੱਸ. ਐੱਫ. ਤੋਂ ਆਏ ਸੁਪਰਡੈਂਟ ਜੇਲ ਗੁਰਮੇਲ ਸਿੰਘ ਵੱਲੋਂ ਸ਼ੱਕੀ ਅਕਸ ਦੇ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਚਲਾਈ ਗਈ ਸਖ਼ਤ ਮੁਹਿੰਮ ਕਾਰਨ ਜੇਲ੍ਹ ਕੰਪਲੈਕਸ ’ਚ ਭਾਰੀ ਹਫੜਾ-ਦਫੜੀ ਮਚ ਗਈ ਹੈ ਅਤੇ ਪਹਿਲਾਂ ਧੜੱਲੇ ਨਾਲ ਮੋਬਾਇਲਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਅਤੇ ਹਵਾਲਾਤੀਆਂ ’ਚ ਦਹਿਸ਼ਤ ਫੈਲ ਗਈ ਹੈ। ਜਿਸ ਕਾਰਨ ਵੱਡੀ ਗਿਣਤੀ ’ਚ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਜਿਨ੍ਹਾਂ ਤੋਂ ਕਾਫ਼ੀ ਗਿਣਤੀ ’ਚ ਲਾਵਾਰਿਸ ਫੋਨ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਲੈ ਕੇ ਦਿੱਲੀ ’ਚ ਬੈਠਕਾਂ, ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਸ਼ਿਆਰਪੁਰ: ਆੜ੍ਹਤੀ ਰਾਜਨ ਅਗਵਾ ਮਾਮਲੇ ’ਚ ਰੇਕੀ ਕਰਨ ਵਾਲਾ ਮਾਸਟਰਮਾਈਂਡ ਦੋਸ਼ੀ ਗ੍ਰਿਫ਼ਤਾਰ
NEXT STORY