ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਖਾਸਤ ਕੀਤੇ ਗਈ ਬੀਬੀ ਰੂਪ ਕੌਰ ਸੰਧੂ ਦਾ ਬਿਆਨ ਸਾਹਮਣੇ ਆਇਆ ਹੈ। ਸੰਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਮੇਰੇ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਕੋਲੋਂ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜੇ ਕੋਈ ਨਿਰਧਾਰਿਤ ਸਮਾਂ ਨਹੀਂ ਮਿਲਿਆ ਪਰ ਮੈਂ 9 ਅਕਤੂਬਰ ਨੂੰ ਭਾਈ ਜਿੰਦਾ ਜੀ ਅਤੇ ਭਾਈ ਸੁੱਖਾ ਜੀ ਦੀ ਬਰਸੀ ਮੌਕੇ ਸਬੂਤਾਂ ਸਮੇਤ ਪੇਸ਼ ਹੋਵਾਂਗੀ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਅਨੁਸ਼ਾਸਨਹੀਣਤਾ ਅਤੇ ਬਦਸਲੂਕੀ ਦੇ ਦੋਸ਼ਾਂ ਹੇਠ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਦੌਰਾਨ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਦੱਸਿਆ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਇਹ ਕਾਰਵਾਈ ਸੰਧੂ ਵੱਲੋਂ ਪੰਥਕ ਹਲਕਿਆਂ ਵਿੱਚ ਔਰਤਾਂ ਦੇ ਕਥਿਤ ਸ਼ੋਸ਼ਣ ਸਬੰਧੀ ਜਨਤਕ ਤੌਰ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਉਸ ਨੇ ਵੱਡੇ ਖੁਲਾਸੇ ਕਰਨ ਦਾ ਦਾਅਵਾ ਕੀਤਾ ਸੀ।

'ਮੇਰੀ ਰਾਤ ਦੀ ਡਿਊਟੀ ਲੱਗੀ ਸੀ...' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ
NEXT STORY