ਜਲੰਧਰ (ਵਰੁਣ)–ਸੇਠ ਹੁਕਮ ਚੰਦ ਕਾਲੋਨੀ ਵਿਚ ਔਰਤ ਨੇ ਇਕ ਹੀ ਮਕਾਨ ਦਾ 2 ਵਾਰ ਸੌਦਾ ਕਰਕੇ 2 ਵਾਰ ਲੱਖਾਂ ਰੁਪਏ ਲੈ ਲਏ। ਔਰਤ ਦੀ ਇਸ ਹਰਕਤ ਦਾ ਪਤਾ ਲੱਗਣ ’ਤੇ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਥਾਣਾ ਨੰਬਰ 1 ਵਿਚ ਜਾਂਚ ਤੋਂ ਬਾਅਦ ਔਰਤ ਰਜਨੀ ਸ਼ਰਮਾ ਪਤਨੀ ਸੁਰਿੰਦਰ ਪਾਂਡੇ ਨਿਵਾਸੀ ਸੇਠ ਹੁਕਮ ਚੰਦ ਕਾਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੈ ਕੌਲ ਪੁੱਤਰ ਧਿਆਨ ਚੰਦ ਨਿਵਾਸੀ ਦੂਰਦਰਸ਼ਨ ਐਨਕਲੇਵ ਫੇਜ਼-1 ਨਕੋਦਰ ਰੋਡ ਨੇ ਦੱਸਿਆ ਕਿ ਰਜਨੀ ਸ਼ਰਮਾ ਤੋਂ ਉਨ੍ਹਾਂ 17 ਲੱਖ ਰੁਪਏ ਲੈ ਵਿਚ ਮਕਾਨ ਲਿਆ ਸੀ। ਮਾਰਚ 2023 ਨੂੰ ਉਕਤ ਮਕਾਨ ਦੀ ਰਜਿਸਟਰੀ ਉਸ ਨੇ ਆਪਣੀ ਭੈਣ ਪੂਨਮ ਅਰੋੜਾ ਦੇ ਨਾਂ ਕਰ ਦਿੱਤੀ ਸੀ। ਰਜਨੀ ਸ਼ਰਮਾ ਨੇ ਉਸ ਦੀ ਭੈਣ ਨੂੰ ਇਹ ਕਹਿ ਕੇ ਉਥੇ ਘਰ ਕਿਰਾਏ ’ਤੇ ਲੈ ਲਿਆ ਕਿ ਉਸ ਕੋਲ ਰਹਿਣ ਨੂੰ ਕੋਈ ਘਰ ਨਹੀਂ ਹੈ। ਅਜਿਹੇ ਵਿਚ ਪੂਨਮ ਨੇ 11 ਮਹੀਨਿਆਂ ਲਈ ਉਸ ਨੂੰ ਉਥੇ ਮਕਾਨ ਕਿਰਾਏ ’ਤੇ ਦੇ ਦਿੱਤਾ।
ਇਹ ਵੀ ਪੜ੍ਹੋ-ਬਿਜਲੀ 'ਤੇ ਸਬਸਿਡੀ ਨੂੰ ਲੈ ਕੇ ਭੰਬਲਭੂਸੇ 'ਚ ਪਏ ਉਪਭੋਗਤਾਵਾਂ ਲਈ ਅਹਿਮ ਖ਼ਬਰ
ਕਿਰਾਇਆ ਨਾ ਦੇਣ ’ਤੇ ਪੂਨਮ ਅਰੋੜਾ ਨੇ ਘਰ ਖਾਲੀ ਕਰਨ ਨੂੰ ਕਿਹਾ ਤਾਂ ਰਜਨੀ ਸ਼ਰਮਾ ਨੇ ਉਸ ਨੂੰ ਜਨਵਰੀ 2024 ਵਿਚ ਘਰ ਖ਼ਾਲੀ ਕਰ ਦੇਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਪੂਨਮ ਅਰੋੜਾ ਨੂੰ ਪਤਾ ਲੱਗਾ ਕਿ ਇਸ ਮਕਾਨ ਦਾ ਸੌਦਾ ਰਜਨੀ ਸ਼ਰਮਾ 2022 ਵਿਚ 17.50 ਲੱਖ ਰੁਪਏ ਵਿਚ ਕਰ ਚੁੱਕੀ ਹੈ ਅਤੇ 14.50 ਲੱਖ ਰੁਪਏ ਉਸ ਖ਼ਰੀਦਦਾਰ ਤੋਂ ਲੈ ਵੀ ਚੁੱਕੀ ਹੈ। ਉਕਤ ਔਰਤ ਨੇ ਵੀ ਰਜਨੀ ਸ਼ਰਮਾ ਖ਼ਿਲਾਫ਼ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ। ਪਤਾ ਲੱਗਦੇ ਹੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਰਜਨੀ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਫਿਲਹਾਲ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਵਾਰ ਨਗਰ ਨਿਗਮ ਚੋਣਾਂ ’ਚ ਉੱਠੇਗਾ ਦਲ-ਬਦਲੂਆਂ ਦਾ ਮੁੱਦਾ, 20 ਆਗੂਆਂ 'ਤੇ ਲੱਗ ਚੁਕਿਐ ਟੈਗ
NEXT STORY