ਜਲੰਧਰ (ਮਹੇਸ਼) : ਪੁਲਸ ਡੀ. ਏ. ਵੀ. ਸਕੂਲ ਪੀ. ਏ. ਪੀ. ਦੀ 7ਵੀਂ ਕਲਾਸ 'ਚ ਪੜ੍ਹਦੇ ਬੱਚੇ ਸ਼ੁੱਕਰਵਾਰ ਸਕੂਲ ਆਉਣ ਤੋਂ ਬਾਅਦ ਵਾਪਸ ਜਦੋਂ ਆਪਣੇ ਘਰ ਨਹੀਂ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਨੂੰ ਅਜਿਹਾ ਲੱਗਾ ਕਿ ਕਿਸੇ ਨੇ ਉਨ੍ਹਾਂ ਦੇ ਬੱਚਿਆਂ ਨੂੰ ਅਗਵਾ ਨਾ ਕਰ ਲਿਆ ਹੈ। ਦੋਵਾਂ ਬੱਚਿਆਂ ਦੇ ਪਿਤਾ ਪੁਲਸ ਮੁਲਾਜ਼ਮ ਹਨ ਤੇ ਪੀ. ਏ. ਪੀ. ਕੈਂਪਸ ਵਿਚ ਹੀ ਬਣੇ ਹੋਏ ਸਰਕਾਰੀ ਕੁਆਰਟਰਾਂ ਵਿਚ ਰਹਿੰਦੇ ਹਨ। ਪਰਿਵਾਰ ਵਾਲੇ ਪਹਿਲਾਂ ਆਪਣੇ ਪੱਧਰ ’ਤੇ ਬੱਚਿਆਂ ਦੀ ਭਾਲ ਕਰਦੇ ਰਹੇ, ਜਦੋਂ ਸ਼ਾਮ 7 ਵਜੇ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਸਬੰਧਿਤ ਪੁਲਸ ਸਟੇਸ਼ਨ ਕੈਂਟ ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ
ਪੁਲਸ ਕੋਲ ਸ਼ਿਕਾਇਤ ਆਉਣ ਤੋਂ ਬਾਅਦ ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਤੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਦੋਵਾਂ ਬੱਚਿਆਂ ਨੂੰ ਥਾਣਾ ਰਾਮਾ ਮੰਡੀ 'ਚ ਪੈਂਦੀ ਸੂਰਿਆ ਐਨਕਲੇਵ ਦੀ ਗਰਾਊਂਡ 'ਚੋਂ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚੇ ਇੰਦਰਪ੍ਰੀਤ ਪੁੱਤਰ ਸੁਨੀਲ ਕੁਮਾਰ ਵਾਸੀ ਕੁਆਰਟਰ ਨੰ. 113 ਪੀ. ਏ. ਪੀ. ਕੈਂਪਸ ਅਤੇ ਪਰਮਨੂਰ ਪੁੱਤਰ ਰੁਪਿੰਦਰ ਸਿੰਘ ਵਾਸੀ ਕੁਆਰਟਰ ਨੰ. 109 ਪੀ. ਏ. ਪੀ. ਕੈਂਪਸ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ। ਦੋਵਾਂ ਦੀ ਉਮਰ 12 ਤੋਂ 13 ਸਾਲ ਦਰਮਿਆਨ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਸਕੂਲ 'ਚ ਹੋਏ ਪੇਪਰਾਂ 'ਚੋਂ ਨੰਬਰ ਘੱਟ ਆਉਣ ਦੇ ਡਰੋਂ ਉਹ ਘਰ ਨਹੀਂ ਗਏ ਅਤੇ ਇੱਧਰ-ਉੱਧਰ ਘੁੰਮਦੇ-ਘੁੰਮਦੇ ਸੂਰਿਆ ਐਨਕਲੇਵ ਪੁਲ ਹੇਠਾਂ ਬਣੀ ਗਰਾਊਂਡ ਵਿਚ ਜਾ ਕੇ ਬੈਠ ਗਏ। ਏ. ਸੀ. ਪੀ. ਬਬਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ 2 ਘੰਟਿਆਂ ਵਿਚ ਹੀ ਬੱਚਿਆਂ ਨੂੰ ਲੱਭਣ 'ਚ ਸਫਲਤਾ ਹਾਸਲ ਕਰ ਲਈ।
ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਸਫਲਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ
NEXT STORY