ਜਲੰਧਰ (ਸੋਨੂੰ)— ਇਥੋਂ ਦੇ ਸਿਵਲ ਹਸਪਤਾਲ ’ਚ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਇਥੇ ਵਿਜੀਲੈਂਸ ਦੀ ਵੱਲੋਂ ਅਚਾਨਕ ਸਿਵਲ ਸਰਜਨ ਦਫਤਰ ’ਚ ਛਾਪਾ ਮਾਰਿਆ ਗਿਆ। ਇਸ ਦੌਰਾਨ ਵਿਜੀਲੈਂਸ ਨੇ ਰਿਕਾਰਡ ਦੀ ਚੈਕਿੰਗ ਕੀਤੀ। ਛਾਪਾ ਮਾਰਨ ਅਚਾਨਕ ਪਹੁੰਚੀ ਵਿਜੀਲੈਂਸ ਨੂੰ ਦੇਖ ਸਟਾਫ ’ਚ ਪੂਰੀ ਤਰ੍ਹਾਂ ਹੜਕੰਪ ਮਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਟੀਮ ਨੂੰ ਹਸਪਤਾਲ ਦੇ ਸੇਲ-ਪਰਚੇਸ ਦੇ ਰਿਕਾਰਡ ’ਚ ਵੱਡੇ ਘਪਲੇ ਹੋਣ ਦੀ ਸੂਚਨਾ ਮਿਲੀ ਹੈ। ਵਿਜੀਲੈਂਸ ਦੇ ਨਾਲ ਚੰਡੀਗੜ੍ਹ ਸਿਹਤ ਵਿਭਾਗ ਦੀ ਜਾਂਚ ਟੀਮ ਦੇ ਵੀ ਮੈਂਬਰ ਹਨ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ’ਚ ਵਰਤੀਆਂ ਜਾਣ ਵਾਲੀਆਂ ਕੁਝ ਅਜਿਹੀਆਂ ਵਸਤੂਆਂ ਸਨ ਜੋ ਮਾਰਕਿਟ ਤੋਂ ਸਸਤੇ ਭਾਅ ’ਚ ਲੈ ਕੇ ਉਸ ਦੇ ਮੁੱਲ ਵਧਾ ਦਿੱਤਾ ਜਾਂਦਾ ਸੀ।
ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟਣੇ ਸ਼ੁਰੂ
NEXT STORY