ਜਲੰਧਰ (ਸ਼ੋਰੀ)— ਲੱਖਾਂ-ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਸਿਵਲ ਹਸਪਤਾਲ ਦੇ ਹਾਲਾਤ ਸੁਧਰਨ ਵਾਲੇ ਨਹੀਂ ਹਨ। ਹੁਣ ਗੱਲ ਕਰੀਏ ਸਿਵਲ ਹਸਪਤਾਲ ਦੀ ਸਭ ਤੋਂ ਸੰਵੇਦਨਸ਼ੀਲ ਬਿਲਡਿੰਗ ਦੀ ਤਾਂ ਨਸ਼ਾ ਛਡਾਊ ਕੇਂਦਰ ਜਿੱਥੇ ਲੋਕ ਨਸ਼ਾ ਛੁਡਵਾਉਣ ਲਈ ਦਾਖਲ ਹੁੰਦੇ ਹਨ, ਉਸ ਰਸਤੇ 'ਚ ਸ਼ਾਮ ਤੋਂ ਬਾਅਦ ਟਾਰਚ ਜਗਾਏ ਬਿਨਾਂ ਕੋਈ ਨਹੀਂ ਜਾ ਸਕਦਾ ਕਿਉਂਕਿ ਉਸ ਰਸਤੇ ਜਾਣ 'ਚ ਸ਼ਾਮ ਤੋਂ ਬਾਅਦ ਤੁਹਾਨੂੰ ਹਨੇਰਾ ਹੀ ਹਨੇਰਾ ਦੇਖਣ ਨੂੰ ਮਿਲੇਗਾ। ਇਥੇ ਲਾਈਟਾਂ ਖਰਾਬ ਹੋ ਚੁੱਕੀਆਂ ਹਨ ਅਤੇ ਉਸ ਨੂੰ ਬਦਲਣ ਦਾ ਟਾਈਮ ਕਿਸੇ ਕੋਲ ਨਹੀਂ।
ਇਸ ਰਸਤੇ 'ਚ ਪ੍ਰੇਮੀ ਜੋੜਾ ਹਨੇਰੇ ਦਾ ਲਾਭ ਉਠਾਉਂਦਾ ਆਸ਼ਕੀ ਕਰਦਾ ਨਜ਼ਰ ਆਇਆ। ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਮੈਡੀਕਲ ਸੁਪਰਡੈਂਟ ਤਾਂ ਛੁੱਟੀ 'ਤੇ ਚਲੇ ਗਏ ਹਨ ਅਤੇ ਪਹਿਲਾਂ ਵੀ ਉਹ ਕਾਫ਼ੀ ਛੁੱਟੀਆਂ ਕਰ ਚੁੱਕੇ ਹਨ। ਮੈਡੀਕਲ ਸੁਪਰਡੈਂਟ ਹਸਪਤਾਲ ਦਾ ਮਾਲਕ ਹੁੰਦਾ ਹੈ ਅਤੇ ਉਨ੍ਹਾਂ ਦੀ ਡਿਊਟੀ ਹੁੰਦੀ ਹੈ ਕਿ ਹਸਪਤਾਲ 'ਚ ਸੁਧਾਰ ਕਿਵੇਂ ਕੀਤੇ ਜਾਵੇ। ਜੇਕਰ ਮੈਡੀਕਲ ਸੁਪਰਡੈਂਟ ਖੁਦ ਹੀ ਹਸਪਤਾਲ ਵੱਲ ਧਿਆਨ ਨਾ ਦੇਵੇ ਤਾਂ ਹਸਪਤਾਲ 'ਚ ਹਾਲਾਤ ਕਿਵੇਂ ਸੁਧਰਨਗੇ।
ਬਜਟ ਇਜਲਾਸ ਦੇ ਆਖਰੀ ਦਿਨ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਕੀਤਾ ਵੱਡਾ ਹਮਲਾ
NEXT STORY