ਜਲੰਧਰ (ਮ੍ਰਿਦਲ)- ਪੰਜਾਬ ’ਚ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ, ਮਰੀਜ਼ ਸਰਕਾਰੀ ਹਸਪਤਾਲਾਂ ’ਚ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹਿੰਦੇ ਹਨ। ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹਾ ਸਿਵਲ ਹਸਪਤਾਲ ਦੀ ਹਾਲਤ ਅਜਿਹੀ ਹੈ ਕਿ ਐਮਰਜੈਂਸੀ ਵਾਰਡ ਤੋਂ ਲੈ ਕੇ ਰਿਸੈਪਸ਼ਨ ਤੱਕ ਮਰੀਜ਼ਾਂ ਨੂੰ ਵ੍ਹੀਲਚੇਅਰ ਵੀ ਨਹੀਂ ਮਿਲ ਰਹੀ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਮਰੀਜ਼ਾਂ ਨੂੰ ਬੜੀ ਮੁਸ਼ਕਿਲ ਨਾਲ ਚੁੱਕ ਕੇ ਜਾਂ ਉਨ੍ਹਾਂ ਨੂੰ ਸਹਾਰਾ ਦੇ ਕੇ ਓ. ਪੀ. ਡੀ. ’ਚ ਡਾਕਟਰਾਂ ਕੋਲ ਆਪਣੇ ਬੀਮਾਰ ਮਰੀਜ਼ ਨੂੰ ਵਿਖਾਉਣ ਲਈ ਲੈ ਜਾਂ ਰਹੇ ਹਨ।
ਇਹ ਨਜ਼ਾਰਾ ਵੇਖ ਕੇ ਹਸਪਤਾਲ ’ਚ ਮੌਜੂਦ ਲੋਕ ਹਸਪਤਾਲ ਪ੍ਰਸ਼ਾਸਨ ਨੂੰ ਕੋਸਦੇ ਵੀ ਨਜ਼ਰ ਆਏ, ਜਦਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਆਮ ਆਦਮੀ ਕਲੀਨਿਕ ਵੱਲ ਧਿਆਨ ਦੇ ਰਿਹਾ ਹੈ, ਜਿਸ ਕਾਰਨ ਸਿਵਲ ਹਸਪਤਾਲ ’ਚ ਮੁੱਢਲੀਆਂ ਸਹੂਲਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਮੰਦਭਾਗੀ ਗੱਲ ਹੈ ਕਿ ਆਮ ਆਦਮੀ ਕਲੀਨਿਕ ਦੀ ਬਜਾਏ ਜ਼ਿਆਦਾ ਗੰਭੀਰ ਮਰੀਜ਼ ਸਿਵਲ ਹਸਪਤਾਲ ’ਚ ਆਉਂਦੇ ਹਨ। ਉਨ੍ਹਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਹਸਪਤਾਲ ’ਚ ਵ੍ਹੀਲਚੇਅਰ ਨਾ ਮਿਲਣ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਗੰਭੀਰ ਹੋਣ ਕਾਰਨ ਪਹਿਲਾਂ ਐਮਰਜੈਂਸੀ ਵਾਰਡ ’ਚ ਪੁੱਜੇ, ਜਿੱਥੇ ਮਾਹਿਰ ਡਾਕਟਰ ਜੋ ਕਿ ਓ. ਪੀ. ਡੀ. ’ਚ ਬੈਠੇ ਹਨ।
ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਉਕਤ ਮਾਹਿਰ ਡਾਕਟਰ ਕੋਲ ਜਾਣ ਲਈ ਕਿਹਾ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਵ੍ਹੀਲਚੇਅਰ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਹਸਪਤਾਲ ’ਚ ਤਾਇਨਾਤ ਕੁਝ ਸਟਾਫ਼ ਨੇ ਦੱਸਿਆ ਕਿ ਉਹ ਕਿੰਨੀ ਵਾਰ ਮੈਡੀਕਲ ਸੁਪਰਡੈਂਟ ਦਫ਼ਤਰ ਨੂੰ ਪੱਤਰ ਲਿਖ ਕੇ ਮੰਗ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਵ੍ਹੀਲਚੇਅਰ ਦਿੱਤੀ ਜਾਵੇ। ਪੁਰਾਣੀ ਵ੍ਹੀਲਚੇਅਰ ਟੁੱਟੀ ਹੋਣ ਕਰਕੇ ਨਵੀਂ ਉਪਲੱਬਧ ਨਾ ਹੋਣ ਕਾਰਨ ਲੋਕ ਉਨ੍ਹਾਂ ਤੋਂ ਵੀਲ੍ਹਚੇਅਰ ਮੰਗਦੇ ਹਨ ਅਤੇ ਨਾ ਮਿਲਣ ’ਤੇ ਝਗੜਾ ਵੀ ਕਰਦੇ ਹਨ। ਸਟਾਫ਼ ਨੇ ਮੈਡੀਕਲ ਸੁਪਰਡੈਂਟ ਡਾ. ਗੀਤਾ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨੀ ਪੱਧਰ ਜਾਨਣ ਲਈ ਇਕ ਵਾਰ ਹਸਪਤਾਲ ਦਾ ਚੱਕਰ ਲਾਉਣ ਤਾਂ ਜੋ ਲੋਕ ਇਸ ਦਾ ਲਾਭ ਉਠਾ ਸਕਣ ।
ਇਸ ਜਦ ਸਬੰਧੀ ਮੈਡੀਕਲ ਸੁਪਰਡੈਂਟ ਡਾ. ਗੀਤਾ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਓ. ਪੀ. ਡੀ., ਐੱਮ. ਸੀ. ਐੱਚ. (ਜਣੇਪਾ ਅਤੇ ਬੱਚੇ ਦੀ ਸਿਹਤ) ’ਚ ਹਰ ਥਾਂ ਵ੍ਹੀਲਚੇਅਰਾਂ ਮੌਜੂਦ ਹਨ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਵ੍ਹੀਲ ਚੇਅਰ ਨਹੀਂ ਮਿਲੀ ਉਨ੍ਹਾਂ ਦੀਆਂ ਤਸਵੀਰਾਂ ਸਾਡੇ ਕੋਲ ਸਬੂਤ ਵਜੋਂ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਹਾਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ, ਜਿਵੇਂ ਹੀ ਇੰਟਰਵਿਊ ਲੈਣ ਵਾਲੇ ਨੇ ਦੱਸਿਆ ਕਿ ਸਾਡੀ ਟੀਮ ਦੁਪਹਿਰ 3 ਵਜੇ ਦੇ ਕਰੀਬ ਹਸਪਤਾਲ ’ਚ ਮੌਜੂਦ ਸੀ। ਇਸ ’ਤੇ ਡਾ. ਗੀਤਾ ਨੇ ਕਿਹਾ ਕਿ ਉਹ ਮੀਟਿੰਗ ’ਚ ਸਨ।
ਇਹ ਵੀ ਪੜ੍ਹੋ: ਹਾਂਗਕਾਂਗ 'ਚ ਮਿਲੇ ਧੋਖੇ ਕਾਰਨ ਬਦਤਰ ਹੋ ਗਈ ਸੀ ਪੰਜਾਬੀ ਨੌਜਵਾਨ ਦੀ ਜ਼ਿੰਦਗੀ, ਇੰਝ ਹੋਈ ਵਤਨ ਵਾਪਸੀ
ਉੱਚ ਅਧਿਕਾਰੀਆਂ ਦੀ ਸਿਵਲ ਹਸਪਤਾਲ ਆਉਣ ਦੀ ਪੂਰੀ ਸੰਭਾਵਨਾ
ਗੌਰਤਲਬ ਹੈ ਕਿ ਸਿਵਲ ਹਸਪਤਾਲ ਦੀ ਵਿਵਸਥਾ ਦਿਨ-ਬ-ਦਿਨ ਖਰਾਬ ਹੋਣ ਨੂੰ ਲੈ ਕੇ ‘ਜਗ ਬਾਣੀ’ਲਗਾਤਾਰ ਇਸ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕਰਕੇ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆ ਰਹੀ ਹੈ। ਚਾਹੇ ਹਸਪਤਾਲ ਦੀ ਐਕਸਰੇ ਮਸ਼ੀਨ ਖਰਾਬ ਹੋਵੇ ਜਾਂ ਫਿਰ ਸਫ਼ਾਈ ਦੀ ਸਮੱਸਿਆ ਹੈ। ਇਸ ਤੋਂ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਏ ਹਸਪਤਾਲ ਦੇ ਪਖਾਨੇ ਖੁੱਲ੍ਹਵਾਉਣ ਬਾਰੇ ਵੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ, ਜਿਸ ਤੋਂ ਬਾਅਦ ਪਖਾਨੇ ਖੁੱਲ੍ਹ ਗਏ ਤੇ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ। ਚੰਡੀਗੜ੍ਹ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ’ਚ ਬੈਠੇ ਸੀਨੀਅਰ ਅਧਿਕਾਰੀ ਵੀ ਸਿਵਲ ਹਸਪਤਾਲ ’ਚ ਆ ਕੇ ਮੁਆਇਨਾ ਕਰਨਗੇ ਕਿ ਕਮੀ ਦਾ ਕਾਰਨ ਕੀ ਹੈ ਤੇ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?
ਇਹ ਵੀ ਪੜ੍ਹੋ: ‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹਿੰਦੂ ਵੋਟ ਬੈਂਕ ’ਤੇ ਨਜ਼ਰਾਂ ਟਿਕਾਈ ਬੈਠੇ ਸਿਆਸਤਦਾਨ ਕਰ ਰਹੇ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨ
NEXT STORY