ਜਲੰਧਰ- ਆਨਲਾਈਨ ਸਾਮਾਨ ਦੀ ਡਿਲੀਵਰੀ ਨਾ ਹੋਣ 'ਤੇ ਗਾਹਕ ਨੇ ਗੂਗਲ ਤੋਂ ਨੰਬਰ ਲੈ ਕੇ ਕਾਲ ਕੀਤੀ। ਇਸ ਤੋਂ ਬਾਅਦ ਸਾਈਬਰ ਠੱਗ ਦਾ ਕਾਲ ਆਇਆ। ਉਸ ਨੇ ਪੀੜਤ ਦੇ ਖਾਤੇ ਵਿੱਚੋਂ 1.21 ਲੱਖ ਰੁਪਏ ਠੱਗੀ ਮਾਰ ਲਈ। ਧੋਖਾਧੜੀ ਦਾ ਪਤਾ ਲੱਗਦੇ ਹੀ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਕੈਂਟ ਦੀ ਪੁਲਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਐੱਮ.ਡੀ. ਸਾਬਿਰ, ਫਰੀਦਾ, ਅਬਦਾ ਪ੍ਰਵੀਨ ਅਤੇ ਮਹਾਰਾਸ਼ਟਰ ਨਿਵਾਸੀ ਸਚਿਨ ਸੂਰਿਆਕਾਂਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁਖਾਂ ਦਾ ਪਹਾੜ, 2 ਮਹੀਨੇ ਪਹਿਲਾਂ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ ਮੌਤ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਬਡਿੰਗ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਨੇ ਆਨਲਾਈਨ ਖਰੀਦਦਾਰੀ ਦੌਰਾਨ ਇਕ ਸਾਈਟ ਤੋਂ ਦੇਸੀ ਘਿਓ ਮੰਗਵਾਇਆ ਸੀ ਪਰ ਡਿਲੀਵਰ ਨਾ ਹੋਣ 'ਤੇ ਉਸ ਨੇ ਗੂਗਲ 'ਤੇ ਕੰਪਨੀ ਦੇ ਪੇਜ ਤੋਂ ਫੋਨ ਨੰਬਰ ਲੈ ਕੇ ਕਾਲ ਕੀਤੀ। ਇਸ ਦੌਰਾਨ ਸਾਈਬਰ ਠੱਗ ਦਾ ਫੋਨ ਆਇਆ ਜਿਸ ਨੇ ਗੱਲ ਕਰਦਿਆਂ ਪੀੜਤਾ ਖਾਤੇ ਵਿੱਚੋਂ 1.21 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲ ਕੰਬਾਊ ਹਾਦਸੇ 'ਚ 2 ਨੌਜਵਾਨਾਂ ਦੀ ਮੌਤ! ਫ਼ਲਾਈ ਓਵਰ ਦੇ ਸਰੀਏ 'ਚ ਟੰਗੀ ਰਹਿ ਗਈ ਲਾਸ਼, ਦੂਜਾ ਹੇਠਾਂ ਡਿੱਗਿਆ
NEXT STORY