ਹੁਸ਼ਿਆਰਪੁਰ, (ਘੁੰਮਣ)- ਅੱਜ ਕੋਵਿਡ-19 ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਗਏ ਸੈਪਲਾਂ ਵਿਚੋਂ 626 ਸੈਂਪਲਾਂ ਦੀ ਰਿਪੋਰਟ ਆਉਣ ਨਾਲ ਜ਼ਿਲੇ ਦੇ 4 ਪਾਜ਼ੇਟਿਵ ਕੇਸ ਹੋਰ ਆਉਣ ਨਾਲ ਕੁੱਲ ਪਾਜ਼ੇਟਿਵ ਮਰੀਜਾਂ ਦੀ ਗਿਣਤੀ 271 ਹੋ ਗਈ ਹੈ ਤੇ ਅੱਜ ਨਵੇਂ 766 ਵਿਅਕਤੀਆਂ ਦੇ ਸੈਪਲ ਲਏ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਂਪਲ ਲੈਣ ਦੀ ਗਿਣਤੀ ਵਧਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਮਰੀਜ ਡੀ. ਐੱਮ. ਸੀ. ਹਸਪਤਾਲ ਵਿਖੇ ਡਾਕਟਰ ਹੈ ਉਹ ਲੁਧਿਆਣਾ ਵਿਖੇ ਹੈ ਤੇ ਦੂਸਰਾ ਮਰੀਜ ਮੋਹਾਲੀ ’ਚ ਰਿਪੋਰਟ ਹੋਇਆ ਹੈ ਜੋ ਕਿ ਮੁਕੇਰੀਆਂ ਦੇ ਨਜ਼ਦੀਕੀ ਪਿੰਡ ਦਾ ਹੈ, ਤੀਸਰਾ ਕੇਸ ਕਮਾਲਪੁਰ ਮੁਹੱਲੇ ਦਾ ਹੈ ਜੋ ਰਾਜਪੁਰਾ ਵਿਖੇ ਜੇ. ਈ. ਹੈ ਤੇ ਉਥੇ ਹੀ ਰਿਪੋਰਟ ਹੋਇਆ ਅਤੇ ਚੌਥਾ ਮਰੀਜ ਇਕ 70 ਸਾਲਾ ਔਰਤ ਜੋ ਕਿ ਪਿੰਡ ਖਡ਼ਕਾਂ ਦੀ ਹੈ।
ਉਨ੍ਹਾਂ ਦੱਸਿਆ ਕਿ ਜਿਲੇ ਵਿਚ ਹੁਣ ਤੱਕ ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਦੇ 21,997 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 20,206 ਸੈਂਪਲ ਨੈਗਟਿਵ ਅਤੇ 1517 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, ਇੰਨਵੈਲਿਡ ਸੈਂਪਲ 30 ਹਨ। ਜ਼ਿਲੇ ਵਿਚ ਇਸ ਬੀਮਾਰੀ ਨਾਲ ਕੁੱਲ 10 ਮੌਤਾਂ ਹੋਈਆਂ ਹਨ ਅਤੇ 71 ਕੇਸ ਐਕਟਿਵ ਹਨ। ਜਦਕਿ 190 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਰਭਵਤੀ ਔਰਤਾਂ, 10 ਸਾਲ ਤੱਕ ਦੇ ਬੱਚੇ ਅਤੇ ਬਜ਼ੁਰਗ ਵਿਅਕਤੀ ਘਰਾਂ ਤੱਕ ਹੀ ਸੀਮਿਤ ਰਹਿਣ। ਘਰਾਂ ਵੱਲੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਸਾਮਾਜਕ ਦੂਰੀ ਦਾ ਵੀ ਧਿਆਨ ਰਖਿਆ ਜਾਵੇ।
ਰੂਪਨਗਰ ਜ਼ਿਲ੍ਹੇ 'ਚ ਘਟੀ ਕੋਰੋਨਾ ਪੀੜਤਾਂ ਦੀ ਗਿਣਤੀ, 15 ਮਰੀਜ਼ ਸਿਹਤਯਾਬ ਹੋ ਕੇ ਪਰਤੇ ਘਰ
NEXT STORY