ਜਲੰਧਰ (ਪੁਨੀਤ) ¸ ਪਾਵਰ ਨਿਗਮ ਵਿਚ ਬਤੌਰ ਡਾਇਰੈਕਟਰ ਡਿਸਟ੍ਰੀਬਿਊਸ਼ਨ ਨਿਯੁਕਤ ਹੋਏ ਇੰਜੀ. ਐੱਨ. ਕੇ. ਸ਼ਰਮਾ ਦੇ ਯਤਨਾਂ ਨਾਲ ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਮਿਲ ਰਹੀਆਂ ਹਨ ਜਿਸ ਵਿਚ ਆਉਣ ਵਾਲੇ ਸਮੇਂ ਵਿਚ ਹੋਰ ਵਾਧਾ ਹੋਵੇਗਾ। ਉਕਤ ਗੱਲਾਂ ਦਾ ਪ੍ਰਗਟਾਵਾ ਪਾਵਰ ਨਿਗਮ ਇੰਜੀਨੀਅਰ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਐੱਨ. ਕੇ. ²ਸ਼ਰਮਾ ਵਿਭਾਗੀ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਜਾਣੇ ਜਾਂਦੇ ਹਨ। ਕੁਝ ਇਕ ਲੋਕ ਉਨ੍ਹਾਂ ਦੀ ਇਸ ਨਿਯੁਕਤੀ ਦਾ ਜੋ ਵਿਰੋਧ ਕਰ ਰਹੇ ਹਨ ਉਹ ਬੇਤੁਕੀ ਗੱਲ ਸਾਬਤ ਹੋ ਰਹੀ ਹੈ ਕਿਉਂਕਿ ਸ਼ਰਮਾ ਨੂੰ ਸਾਬਕਾ ਸੀ. ਐੱਮ. ਡੀ. ਸ਼੍ਰੀ ਕੇ. ਡੀ. ਚੌਧਰੀ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਚੌਧਰੀ ਤਾਂ ਰਿਟਾਇਰ ਹੋ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਉਚ ਅਹੁਦਿਆਂ 'ਤੇ ਰਹੇ ਅਧਿਕਾਰੀਆਂ ਨੂੰ ਜੇ ਕਾਂਗਰਸ ਸਰਕਾਰ ਨੇ ਮੌਕਾ ਦੇ ਕੇ ਫੀਲਡ ਵਿਚ ਉਤਾਰਿਆ ਹੈ ਤਾਂ ਇਹ ਉਕਤ ਅਧਿਕਾਰੀ ਦੀ ਵਧੀਆ ਕਾਰਗੁਜ਼ਾਰੀ ਦਾ ਨਤੀਜਾ ਹੈ। ਵਿਭਾਗ ਵਿਚ ਆਰ. ਪੀ. ਪਾਂਡਵ ਸਣੇ ਕਈ ਸੀਨੀਅਰ ਅਧਿਕਾਰੀਆਂ ਨੂੰ ਜੇ ਉਚ ਅਹੁਦਿਆਂ 'ਤੇ ਬਿਠਾਇਆ ਗਿਆ ਤਾਂ ਇਹ ਖਪਤਕਾਰਾਂ ਲਈ ਚੰਗੀ ਖਬਰ ਹੈ। ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਤਜਰਬੇ ਨਾਲ ਵਿਭਾਗ ਵਿਚ ਵਧੀਆ ਕੰਮਕਾਜ ਹੋਵੇਗਾ।
ਐਸੋ. ਦੇ ਸਕੱਤਰ ਇੰਜੀ. ਅਭੀਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਇੰਜੀ. ਸ਼ਰਮਾ ਨੂੰ ਡਿਸਟ੍ਰੀਬਿਊਸ਼ਨ ਦੀ ਚੰਗੀ ਜਾਣਕਾਰੀ ਹੈ ਜਿਸ ਦਾ ਲਾਭ ਆਮ ਖਪਤਕਾਰਾਂ ਦੇ ਨਾਲ-ਨਾਲ ਖਾਸ ਤੌਰ 'ਤੇ ਕਿਸਾਨਾਂ ਨੂੰ ਹੋਵੇਗਾ ਅਤੇ ਪੈਡੀ ਸੀਜ਼ਨ ਵਿਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਏਗੀ। ਐੱਨ. ਕੇ. ਸ਼ਰਮਾ ਵਲੋਂ ਚਾਰਜ ਲੈਣ 'ਤੇ ਪਾਵਰ ਨਿਗਮ ਇੰਜੀ. ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਬਾਥਰੂਮ 'ਚ ਨਹਾ ਰਹੀ 14 ਸਾਲਾ ਲੜਕੀ ਨਾਲ ਗੈਂਗਰੇਪ
NEXT STORY