ਨਵੀਂ ਦਿੱਲੀ- ਦਿੱਲੀ ਦੇ ਦਵਾਰਕਾ ਇਲਾਕੇ ਦੇ ਓਮ ਵਿਹਾਰ ਫੇਜ਼-1 ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ ਦੀ ਸ਼ੱਕੀ ਮੌਤ ਦੀ ਸੱਚਾਈ ਹੈਰਾਨ ਕਰਨ ਵਾਲੀ ਨਿਕਲੀ। 35 ਸਾਲਾ ਕਰਨ ਦੇਵ ਦੀ ਮੌਤ ਪਹਿਲਾਂ 'ਬਿਜਲੀ ਦੇ ਝਟਕੇ' ਕਾਰਨ ਹੋਈ ਦੱਸੀ ਗਈ ਸੀ ਪਰ ਜਦੋਂ ਉਸ ਦੇ ਪਰਿਵਾਰ ਨੂੰ ਮੋਬਾਈਲ ਚੈਟ ਰਾਹੀਂ ਉਸ ਨੂੰ ਮਾਰਨ ਦੀ ਯੋਜਨਾ ਬਾਰੇ ਪਤਾ ਲੱਗਾ ਤਾਂ ਕਤਲ ਦਾ ਸ਼ੱਕ ਪੈਦਾ ਹੋ ਗਿਆ। ਪੁਲਸ ਨੇ ਇਸ ਮਾਮਲੇ 'ਚ ਪਤਨੀ ਅਤੇ ਉਸ ਦੇ ਚਚੇਰੇ ਦਿਓਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ।
ਕਰਨ ਆਪਣੇ ਪਰਿਵਾਰ ਨਾਲ ਓਮ ਵਿਹਾਰ ਫੇਜ਼-1 'ਚ ਰਹਿੰਦਾ ਸੀ। ਐਤਵਾਰ ਸਵੇਰੇ ਉਸ ਦੀ ਪਤਨੀ ਸੁਸ਼ਮਿਤਾ ਨੇ ਦੱਸਿਆ ਕਿ ਕਰਨ ਨੂੰ ਕਰੰਟ ਲੱਗ ਗਿਆ ਅਤੇ ਉਹ ਬੇਹੋਸ਼ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਵੀ ਸੂਚਨਾ ਦਿੱਤੀ ਗਈ ਅਤੇ ਲਾਸ਼ ਦਾ ਪੋਸਟਮਾਰਟ ਕਰਵਾਇਆ ਗਿਆ ਪਰ ਪੋਸਟਮਾਰਟਮ ਨੂੰ ਲੈ ਕੇ ਸੁਸ਼ਮਿਤਾ ਅਤੇ ਉਸ ਦਾ ਚਚੇਰਾ ਭਰਾ ਰਾਹੁਲ ਦੇਵ ਤੇ ਰਾਹੁਲ ਦੇ ਪਿਤਾ ਨੇ ਕਈ ਵਾਰ ਵਿਰੋਧ ਜਤਾਇਆ। ਕਰਨ ਦੇ ਛੋਟੇ ਭਰਾ ਕੁਨਾਲ ਨੂੰ ਜਦੋਂ ਰਾਹੁਲ ਨੇ ਕਿਸੇ ਕੰਮ ਲਈ ਆਪਣਾ ਮੋਬਾਇਲ ਦਿੱਤਾ ਤਾਂ ਉਸ ਨੇ ਉਸ 'ਚ ਸੁਸ਼ਮਿਤਾ ਅਤੇ ਰਾਹੁਲ ਵਿਚਾਲੇ ਹੋਈ ਗੱਲਬਾਤ ਦੇਖੀ। ਉਸ ਚੈਟ 'ਚ ਉਸ ਰਾਤ ਦੇ ਕਤਲ ਦੀ ਸਾਜਿਸ਼ ਸਾਫ਼ ਝਲਕ ਰਹੀ ਸੀ।
ਪੁਲਸ ਨੂੰ ਸੂਚਨਾ ਮਿਲਦੇ ਹੀ ਸੁਸ਼ਮਿਤਾ ਅਤੇ ਰਾਹੁਲ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸ਼ੁਰੂਆਤੀ ਪੁੱਛ-ਗਿੱਛ 'ਚ ਪਤਾ ਲੱਗਾ ਕਿ ਦੋਵਾਂ ਵਿਚਾਲੇ ਕਰੀਬ 2 ਸਾਲਾਂ ਤੋਂ ਸੰਬੰਧ ਸਨ। ਉਨ੍ਹਾਂ ਨੇ ਮਿਲ ਕੇ ਕਰਨ ਦੇ ਕਤਲ ਦੀ ਯੋਜਨਾ ਬਣਾਈ ਤਾਂ ਕਿ ਕਰਨ ਦੀ ਜਾਇਦਾਦ 'ਤੇ ਕਬਜ਼ਾ ਕਰ ਸਕਣ ਅਤੇ ਇਕੱਠੇ ਰਹਿ ਸਕਣ। ਪੁਲਸ ਨੇ ਦੱਸਿਆ ਕਿ ਪਤਨੀ ਅਤੇ ਉਸ ਦੇ ਪ੍ਰੇਮੀ ਦਿਓਰ ਨੇ ਕਰਨ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਬਿਜਲੀ ਦੇ ਝਟਕੇ ਦੇ ਕੇ ਮਾਰ ਦਿੱਤਾ। ਉੱਤਮ ਨਗਰ ਥਾਣਾ ਪੁਲਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਦੋਵਾਂ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕਰ ਰਹੀ ਹੈ। ਕਤਲ ਦੀ ਪੂਰੀ ਗੁੱਥੀ ਸੁਲਝਾਉਣ ਲਈ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CBI ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ BSF ਕਰਮਚਾਰੀ ਨੂੰ ਕੀਤਾ ਗ੍ਰਿਫ਼ਤਾਰ
NEXT STORY