ਨਕੋਦਰ (ਪਾਲੀ)- ਪਾਵਰਕਾਮ ਸਰਕਲ ਕਪੂਰਥਲਾ ਨਕੋਦਰ ਸਿਟੀ ਸਬ-ਡਿਵੀਜ਼ਨ ਮਹਿਤਪੁਰ ’ਚ ਠੇਕਾ ਮੁਲਾਜ਼ਮ ਜੋਗਿੰਦਰ ਸਿੰਘ ਦੀ ਬਾਲੋਕੀ ਫੀਡਰ ’ਤੇ ਬਿਜਲੀ ਦਾ ਕੰਮ ਕਰਦੇ ਸਮੇਂ ਹੋਈ ਦੁਖ਼ਦਾਈ ਮੌਤ ਦੇ ਰੋਸ ਵਜੋਂ ਭੜਕੇ ਪਾਵਰਕਾਮ ਐਂਡ ਟ੍ਰਾਂਸਕੋ ਮੁਲਾਜ਼ਮ ਯੂਨੀਅਨ ਬਿਜਲੀ ਬੋਰਡ ਡਿਵੀਜ਼ਨ ਮਹਿਤਪੁਰ ਅਤੇ ਕਿਸਾਨ ਆਗੂਆਂ ਨੇ ਸਵੇਰੇ ਪਹਿਲਾਂ ਮਹਿਤਪੁਰ ਵਿਖੇ ਘਿਰਾਓ ਕੀਤਾ ਪਰ ਸੁਣਵਾਈ ਨਾ ਹੋਣ ਕਾਰਨ ਭੜਕੇ ਉਕਤ ਆਗੂਆ ਨੇ ਨਕੋਦਰ-ਜਲੰਧਰ ਬਾਈਪਾਸ ਨੂੰ ਬੰਦ ਕਰਕੇ ਕਰੀਬ 3 ਘੰਟੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਕੇ ਸਰਕਾਰ ਅਤੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆ ਇੰਦਰਪ੍ਰੀਤ ਸਿੰਘ ਪ੍ਰਧਾਨ ਜਲੰਧਰ ਜ਼ੋਨ (ਭਾਰਤੀ ਕਿਸਾਨ ਯੂਨੀਅਨ ਪੰਜਾਬ) ਜ਼ਿਲਾ ਪ੍ਰਧਾਨ ਕੇਵਲ ਸਿੰਘ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਲਖਵੀਰ ਸਿੰਘ, ਰਮਨਜੀਤ ਸਿੰਘ ਤੇ ਜਸਵੰਤ ਸਿੰਘ ਡਵੀਜ਼ਨ ਪ੍ਰਧਾਨ ਨਕੋਦਰ ਗੁਰਪ੍ਰੀਤ ਸਿੰਘ ਤੇ ਸੀਨੀ. ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਮਹਿਤਪੁਰ ਦੇ ਨਜ਼ਦੀਕ ਪਿੰਡ ਖੈਹਰਾ ਵਿਖੇ ਸਾਥੀ ਜੋਗਿੰਦਰ ਸਿੰਘ ਬਿਜਲੀ ਦੇ ਕੰਮ ਕਰ ਰਿਹਾ ਸੀ, ਕੰਮ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਪਿਛਲਿਆਂ ਸਰਕਾਰਾਂ ਸਮੇ ਇਹ ਠੇਕੇਦਾਰੀ ਸਿਸਟਮ ਲਿਆਂਦਾ ਸੀ, ਜੋ ਅੱਜ ਵੀ ਜਾਰੀ ਹੈ। ਪੰਜਾਬ ’ਚ ‘ਆਪ’ ਸਰਕਾਰ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਠੇਕੇਦਾਰੀ ਸਿਸਟਮ ਅਜੇ ਤੱਕ ਵੀ ਲਾਗੂ ਹੈ।

ਇਹ ਵੀ ਪੜ੍ਹੋ- ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ
ਐਕਸੀਅਨ ਨੇ ਵਿਸ਼ਵਾਸ਼ ਦਿਵਾਉਣ ਉਪਰੰਤ ਧਰਨਾ ਕੀਤਾ ਸਮਾਪਤ
ਨਕੋਦਰ-ਜਲੰਧਰ ਬਾਈਪਾਸ ਨੂੰ ਬੰਦ ਕਰ ਰੋਸ ਪ੍ਰਦਰਸ਼ਨ ਕਰ ਰਹੇ ਆਗੂਆ ਨੂੰ ਮਨਾਉਣ ਲਈ ਐਕਸੀਅਨ ਵਿਨੇ ਕੋਮਲ, ਮਹਿਤਪੁਰ ਥਾਣਾ ਮੁਖੀ ਜਤਿੰਦਰ ਕੁਮਾਰ, ਸਿਟੀ ਥਾਣਾ ਮੁਖੀ ਭੂਸ਼ਨ ਕੁਮਾਰ ਤੇ ਬਿਜਲੀ ਬੋਰਡ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਜਿਨਾਂ ਜਾਇਜ ਮੰਗਾ ਮੰਨਣ ਦਾ ਵਿਸ਼ਵਾਸ਼ ਦੁਆ ਕੇ ਧਰਨਾਕਾਰੀ ਨੂੰ ਸ਼ਾਂਤ ਕਰਵਾਉਣ ਉਪਰੰਤ ਧਰਨਾ ਸਮਾਪਤ ਕਰਵਾਇਆ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਮਗਰੋਂ ਬੇਸੁੱਧ ਹੋ ਕੇ ਐਕਟਿਵਾ 'ਤੇ ਡਿੱਗਿਆ ਨੌਜਵਾਨ, ਵੀਡੀਓ ਹੋਈ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਰਾਜ ਆਮ ਆਦਮੀ ਪਾਰਟੀ ਦਾ ਪਰ ਨਾਜਾਇਜ਼ ਕਾਲੋਨੀਆਂ ਕੱਟ ਰਹੇ ਹਨ ਕਾਂਗਰਸੀ
NEXT STORY