ਜਲੰਧਰ (ਸ਼ੋਰੀ)- ਮਿਲਾਪ ਚੌਂਕ ਨੇੜੇ ਇਕ ਇਮਾਰਤ ’ਚ ਦੇਰ ਰਾਤ ਚੱਲ ਰਹੇ ਨਾਜਾਇਜ਼ ਹੁੱਕਾ ਬਾਰ ’ਚ ਕ੍ਰਿਕਟ ਮੈਚਾਂ ’ਚ ਸੱਟੇਬਾਜ਼ੀ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਹੁੱਕਾ ਪੀ ਰਹੇ ਇਕ ਨੌਜਵਾਨ ’ਤੇ ਹੁੱਕਾ ਚਲਾਉਣ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਹੁੱਕਾ ਬਾਰ ’ਚ ਜੰਮ ਕੇ ਹੰਗਾਮਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਥਾਣਾ ਨੰ. 4 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਬਚਾ ਕੇ ਬਾਹਰ ਕੱਢਿਆ। ਦੋਸ਼ ਹੈ ਕਿ ਹੁੱਕਾ ਚਾਲਕ ਅਤੇ ਉਸ ਦੇ ਸਾਥੀਆਂ ਨੇ ਜ਼ਖਮੀ ਦੇ ਸਾਥੀ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਕਿਸੇ ਜਗ੍ਹਾ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਦੀ ਫੋਨ ’ਤੇ ਗੱਲ ਕਰਵਾਈ ਤਾਂ ਜੋ ਜ਼ਖ਼ਮੀ ਪੁਲਸ ਨੂੰ ਸ਼ਿਕਾਇਤ ਨਾ ਕਰ ਸਕੇ। ਜ਼ਖ਼ਮੀ ਨੇ ਸਿਵਲ ਹਸਪਤਾਲ ਤੋਂ ਇਲਾਜ ਕਰਵਾਉਣ ਉਪਰੰਤ ਐੱਮ. ਐੱਲ. ਆਰ. ਕਟਵਾ ਕੇ ਥਾਣਾ ਨੰ. 4 ਦੀ ਪੁਲਸ ਨੂੰ ਸੂਚਿਤ ਕੀਤਾ। ਹਾਲਾਂਕਿ ਜ਼ਖ਼ਮੀ ਅਤੇ ਉਸ ਦੇ ਸਮਰਥਕਾਂ ਨੇ ਥਾਣੇ ’ਚ ਦੋਸ਼ ਲਾਇਆ ਕਿ ਪੁਲਸ ਅਗਵਾ ਕਰਨ ਵਾਲੇ ਨੌਜਵਾਨ ਨੂੰ ਲੱਭਣ ’ਚ ਨਾਕਾਮ ਰਹੀ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ
ਜਾਣਕਾਰੀ ਅਨੁਸਾਰ ਮਿਲਾਪ ਚੌਂਕ ਨੇੜੇ ਬਣੀ ਇਮਾਰਤ ’ਚ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਹੁੱਕਾ ਬਾਰ ਅਤੇ ਸ਼ਰਾਬ ਪਰੋਸਣ ਦਾ ਕੰਮ ਚੱਲ ਰਿਹਾ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਪਤਾ ਨਹੀਂ ਕਿਸ ਦੀ ਸਰਪ੍ਰਸਤੀ ਨਾਲ ਹੁੱਕਾ ਬਾਰ ’ਤੇ ਹੋ ਰਹੀਆਂ ਗਲਤ ਗਤੀਵਿਧੀਆਂ ਨੂੰ ਠੱਲ੍ਹ ਨਹੀਂ ਪੈ ਰਹੀ। ਥਾਣੇ ਪੁੱਜੇ ਜ਼ਖ਼ਮੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਇਨਸਾਫ਼ ਨਹੀਂ ਮਿਲੇਗਾ, ਜਿਸ ਕਾਰਨ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕਰੇਗਾ। ਮੌਕੇ ’ਤੇ ਪਹੁੰਚੇ ਲੋਕਾਂ ਨੇ ਕਿਹਾ ਕਿ ਪੁਲਸ ਗਲਤ ਢੰਗ ਨਾਲ ਚੱਲ ਰਹੇ ਹੁੱਕਾ ਬਾਰ ਨੂੰ ਬੰਦ ਕਰਵਾਏ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ
NEXT STORY