ਹੁਸ਼ਿਆਰਪੁਰ (ਘੁੰਮਣ)- ਜ਼ਿਲ੍ਹਾ ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 26 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਕੋਰੋਨਾ ਨਾਲ ਇਕ ਮਰੀਜ਼ ਦੀ ਵੀ ਮੌਤ ਹੋਈ ਹੈ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 408 ਨਵੇਂ ਸੈਂਪਲ ਲੈਣ ਅਤੇ 290 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 26 ਨਵੇਂ ਪੋਜ਼ਿਟਵ ਕੇਸ ਆਏ ਹਨ ਅਤੇ 01 ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 168 ਕੇਸ ਐਕਟਿਵ ਹਨ ਅਤੇ 147 ਸੈਂਪਲਾ ਦੀ ਰਿਪੋਰਟ ਦਾ ਇੰਤਜ਼ਾਰ ਹੈ ।
ਇਹ ਵੀ ਪੜ੍ਹੋ: ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾ ਦੀ ਕੁੱਲ ਗਿਣਤੀ : 1211950
ਜ਼ਿਲ੍ਹੇ 'ਚ ਨੈਗਟਿਵ ਸੈਂਪਲਾ ਦੀ ਕੁੱਲ ਗਿਣਤੀ: 1175206
ਜ਼ਿਲ੍ਹੇ 'ਚ ਪੋਜ਼ਿਟਵ ਸੈਂਪਲਾ ਦੀ ਕੁੱਲ ਗਿਣਤੀ: 41297
ਜ਼ਿਲ੍ਹੇ 'ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ: 40027
ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ: 1102
ਇਹ ਵੀ ਪੜ੍ਹੋ: ਵੀ. ਸੀ. ਦੇ ਵਿਵਾਦ ’ਤੇ ਘਿਰੀ ‘ਆਪ’ ਸਰਕਾਰ, ਤਰੁਣ ਚੁਘ ਨੇ ਮੰਗਿਆ ਸਿਹਤ ਮੰਤਰੀ ਦਾ ਅਸਤੀਫ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੱਸ ਹਾਦਸੇ 'ਚ ਜਾਨ ਗਵਾਉਣ ਵਾਲੇ ਹਰਮਨ ਦੇ ਪਰਿਵਾਰਕ ਮੈਂਬਰਾਂ ਨਾਲ ਸੋਮ ਪ੍ਰਕਾਸ਼ ਨੇ ਜਤਾਇਆ ਦੁੱਖ਼
NEXT STORY