ਜਲੰਧਰ (ਰੱਤਾ)— ਕੋਰੋਨਾ ਵਾਇਰਸ ਨਾਲ ਲੜਦੇ ਹੋਏ ਵਿਸ਼ਵ ਭਰ 'ਚ ਹੁਣ ਤੱਕ ਜਿੱਥੇ ਕਈ ਲੋਕ ਜੰਗ ਹਾਰ ਚੁੱਕੇ ਹਨ, ਉਥੇ ਜ਼ਿਲ੍ਹੇ 'ਚ 5 ਹੋਰ ਲੋਕਾਂ ਨੇ ਇਸ ਵਾਇਰਸ ਕਾਰਨ ਦਮ ਤੋੜ ਦਿੱਤਾ ਅਤੇ 37 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ।
ਸਿਵਲ ਸਰਜਨ ਦਫ਼ਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਬੁੱਧਵਾਰ ਵੱਖ-ਵੱਖ ਲੈਬਾਰਟਰੀਆਂ ਤੋਂ 44 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 37 ਲੋਕ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ ਅਤੇ ਇਨ੍ਹਾਂ 'ਚ ਕੁਝ ਪਰਿਵਾਰਾਂ ਦੇ 2 ਤੋਂ ਜ਼ਿਆਦਾ ਮੈਂਬਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਇਨ੍ਹਾਂ ਨੇ ਤੋੜਿਆ ਦਮ
1. ਕੁਲਵੰਤ ਸਿੰਘ (65) ਵਿਕਰਮਪੁਰਾ
2. ਸਵਰਨ ਕੌਰ (78) ਰਸਤਾ ਮੁਹੱਲਾ
3. ਸੀਤਾ ਰਾਣੀ (80) ਸਿਵਲ ਲਾਈਨਜ਼
4. ਮਨਜੀਤ ਿਸੰਘ (65) ਬਸਤੀ ਸ਼ੇਖ
5. ਗੁਰਬਚਨ ਸਿੰਘ (61) ਵਿਵੇਕ ਵਿਹਾਰ
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ
4162 ਦੀ ਰਿਪੋਰਟ ਆਈ ਨੈਗੇਟਿਵ ਅਤੇ 128 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 4162 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 128 ਹੋਰਾਂ ਨੂੰ ਛੁੱਟੀ ਦਿੱਤੀ ਗਈ। ਓਧਰ ਮਹਿਕਮੇ ਨੇ 4540 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਇਹ ਵੀ ਪੜ੍ਹੋ: ਕੁੜੀ ਦੇ ਚੱਕਰ 'ਚ ਭੋਗਪੁਰ ਵਿਖੇ ਨੌਜਵਾਨ 'ਤੇ ਚੱਲੀਆਂ ਸਨ ਗੋਲੀਆਂ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ
ਜਾਣੋ ਤਾਜ਼ਾ ਹਾਲਾਤ
ਕੁੱਲ ਸੈਂਪਲ-228656
ਨੈਗੇਟਿਵ ਆਏ-200854
ਪਾਜ਼ੇਟਿਵ ਆਏ-14178
ਠੀਕ ਹੋਏ-12969
ਮੌਤਾਂ ਹੋਈਆਂ-446
ਐਕਟਿਵ ਕੇਸ-763
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਹਾਥਰਸ ਦੀ ਘਟਨਾ ਨੂੰ ਲੈ ਕੇ ਯੂਥ ਕਾਂਗਰਸ ਦਾ ਫੁਟਿਆ ਗੁੱਸਾ, ਹੰਸਰਾਜ ਹੰਸ ਦੀ ਕੋਠੀ ਦਾ ਕੀਤਾ ਘਿਰਾਓ
NEXT STORY